(ਸਮਾਜ ਵੀਕਲੀ)
ਗੁਣ ਔਗੁਣ ਉਸਦੇ,
ਕਦੇ ਨਾ ਵਿਚਾਰੇ।
ਪਤਾ ਨਾ ਕਿਸ ਗੱਲੋਂ,
ਰਹੇ ਲੱਗਦੇ ਪਿਆਰੇ।
ਪਲ ਪਲ ਜਿਸਤੇ,
ਮੈਂ ਮਰਦਾ ਰਿਹਾ।
ਪਤਾ ਨਾ ਕਿਸ ਗੱਲੋਂ,
ਉਹ ਡਰਦਾ ਰਿਹਾ।
ਸਮਝਾ ਸਮਝਾ ਕੇ ,
ਉਸਨੂੰ ਹਾਂ ਹਾਰੇ।
ਗੁਣ ਔਗੁਣ ਉਸਦੇ,
ਕਦੇ ਨਾ ਵਿਚਾਰੇ।
ਪਤਾ ਨਾ ਕਿਸ ਗੱਲੋਂ,
ਰਹੇ ਲੱਗਦੇ ਪਿਆਰੇ।
ਰਹੇ ਮੰਗਦੇ ਦੁਆਵਾਂ,
ਝੋਲੀਆਂ ਅੱਡ ਕੇ।
ਖ਼ੁਸ਼ ਹੋਏ ਉਹ ਸਾਨੂੰ,
ਗਾਲ੍ਹਾਂ ਨੇ ਕੱਢ ਕੇ।
ਬੋਲੇ ਨਾ ਗ਼ਲਤ ਕਦੇ,
ਨਾ ਕੀਤੇ ਗ਼ਲਤ ਇਸ਼ਾਰੇ।
ਗੁਣ ਔਗੁਣ ਉਸਦੇ,
ਕਦੇ ਨਾ ਵਿਚਾਰੇ।
ਪਤਾ ਨਾ ਕਿਸ ਗੱਲੋਂ,
ਰਹੇ ਲੱਗਦੇ ਪਿਆਰੇ।
ਕਿਸੇ ਗੱਲੋਂ ਉਸਨੂੰ,
ਮਜ਼ਬੂਰ ਨਾ ਕੀਤਾ ਏ।
ਪਤਾ ਨਹੀ ਕਿਸ ਗੱਲੋਂ,
ਦੂਰ ਮੈਨੂੰ ਕੀਤਾ ਏ।
ਨੈਣ ਜੋਤੀ ਦਾ ਵਿਛੋੜਾ,
ਸੰਗਰੂਰਵੀ ਪਲ ਨਾ ਸਹਾਰੇ।
ਗੁਣ ਔਗੁਣ ਉਸਦੇ,
ਕਦੇ ਨਾ ਵਿਚਾਰੇ।
ਪਤਾ ਨਾ ਕਿਸ ਗੱਲੋਂ,
ਰਹੇ ਲੱਗਦੇ ਪਿਆਰੇ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ ਸੰਗਰੂਰ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly