ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੋਸਾਇਟੀ ਪਾਲਕਦੀਮ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ

ਕੈਪਸ਼ਨ-ਨਵੇਂ ਚੁਣੇ ਗਏ ਅਹੁਦੇਦਾਰ ਤੇ ਮੈਂਬਰ

ਅੱਪਰਾ, ਜੱਸੀ (ਸਮਾਜ ਵੀਕਲੀ)-ਨੇੜਲੇ ਪਿੰਡ ਪਾਲਕਦੀਮ ਵਿਖੇ ਬੀਤੇਂ ਦਿਨੀਂ ਸਰਬਸੰਮਤੀ ਨਾਲ ਇੱਕ ਵੱਡਾ ਇਕੱਠ ਕਰਕੇ ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੋਸਾਇਟੀ ਦਾ ਗਠਨ ਕੀਤਾ ਗਿਆ ਸੀ। ਅੱਜ ਉਕਤ ਸੰਸਥਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਪ੍ਰਧਾਨ ਸੁਖਜਿੰਦਰ ਸਿੰਘ, ਵਾਈਸ ਪ੍ਰਧਾਨ ਸੁਰਜਨ ਸਿੰਘ, ਸੈਕਟਰੀ ਹਰਮੇਸ਼ ਲਾਲ, ਵਾਈਸ ਸੈਕਟਰੀ ਮਨਪ੍ਰੀਤ, ਕੈਸ਼ੀਅਰ ਜਸਵਿੰਦਰ ਧੀਰ, ਵਾਈਸ ਕੈਸ਼ੀਅਰ ਪ੍ਰਭਜੋਤ ਸਿੰਘ ਚੁਣੇ ਗਏ।

ਇਨਾਂ ਦਾ ਸਾਥ ਦੇਣ ਲਈ ਸੀਨੀਅਰ ਸਾਥੀਆਂ ਦੀ ਇੱਕ ਸਲਾਹਕਾਰ ਕਮੇਟੀ ਵੀ ਬਣਾਈ ਗਈ, ਜਿਸ ’ਚ ਅਮਰਜੀਤ ਸਿੰਘ ਰਿਟਾਇਰਡ ਅਕਾਊਂਟੈਂਟ ਅਫਸਰ, ਸਤਨਾਮ ਸਿੰਘ ਹਿਰਖੀ, ਗੁਰਨਾਮ ਸਿੰਘ ਬਸਰਾ, ਮਹਿੰਦਰ ਪਾਲਸ ਸਾਬਕਾ ਸਰਪੰਚ, ਸਤਵਿੰਦਰ ਚੌਹਾਨ, ਡਾ. ਜਗਦੀਸ਼ ਟੂਰਾ, ਪ੍ਰਸ਼ੋਤਮ ਲਾਲ ਸੱਲਣ, ਕਸ਼ਮੀਰ ਲਾਲ ਸੱਲਣ ਪੰਜਾਬ ਸਟੂਡੀਓ, ਕੁਲਦੀਪ ਕਰਿਆਨਾ ਸਟੋਰ, ਸਤਨਾਮ ਧੀਰ, ਬਲਵੀਰ ਬੱਸਣ ਪਾਲ, ਹਰਭਜਨ ਦਾਸ, ਮਦਨ ਲਾਲ ਦੀ ਜਿੰਮੇਵਾਰੀ ਲਗਾਈ ਗਈ। ਇਸ ਮੌਕੇ ਲਵਲ ਕੁਮਾਰ, ਅਸ਼ਵਨੀ ਕੁਮਾਰ, ਲਵਪ੍ਰੀਤ ਪਿ੍ਰੰਸ ਕਰੜਾ, ਸਾਹਿਲ ਕਰੜਾ, ਸੋਨੀ ਚੌਹਾਨ, ਜਸਵੀਰ, ਹਰਦੀਪ ਰਾਮ, ਹੈਪੀ, ਲਖਵਿੰਦਰ, ਜੋਨੀ, ਜਗਦੀਸ਼ ਸਿੰਘ ਬਸਨਪਾਲ, ਗੁਰਪ੍ਰੀਤ ਭੂਰੀ, ਲਖਵਿੰਦਰ, ਜਗਤਾਰ, ਸਾਦਿਕ, ਕੁਲਦੀਪ ਢੋਲੀ, ਭੁਪਿੰਦਰ ਕੁਮਾਰ ਵੀ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਲਿਤ ਡਾਕਟਰ ਪੰਪੋਸ ਦੇ ਕਾਤਲਾਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ।
Next articleਅੱਪਰਾ ਤੇ ਇਲਾਕਾ ਵਾਸੀਆਂ ਦੀ ਸੁਰੱਖਿਆ ਰੱਬ ਆਸਰੇ