ਖੇਡਾਂ ਵਿੱਚ ਮੱਲਾਂ ਮਾਰਨ ਵਾਲਾ ਪਟਵਾਰੀ ਹਰਦੀਪ ਸਿੰਘ

ਪਟਵਾਰੀ ਹਰਦੀਪ ਸਿੰਘ ਨੇ ਕੀਤਾ ਪਿੰਡ, ਸ਼ਹਿਰ ਤੇ ਪਟਵਾਰ ਯੂਨੀਅਨ ਦਾ ਨਾਮ ਰੋਸ਼ਨ

(ਸਮਾਜ ਵੀਕਲੀ)- ਸੰਗਰੂਰ ਸ਼ਹਿਰ ਦੇ ਲਾਗਲੇ ਪਿੰਡ ਬਲਵਾੜ ਦੇ ਰਹਿਣ ਵਾਲੇ ਤੇ ਤਹਿਸੀਲ ਮੂਨਕ ਦੇ ਪਿੰਡ ਕਰੋਦਾ ਵਿੱਚ ਪਟਵਾਰੀ ਦੀ ਜਿਮੇਵਾਰੀ ਨਿਭਾ ਰਹੇ ਹਰਦੀਪ ਸਿੰਘ ਆਪਣੀ ਸਰਕਾਰੀ ਜ਼ਿਮੇਵਾਰੀ ਦੇ ਨਾਲ ਨਾਲ ਖੇਡਾਂ ਵਿੱਚ ਪੂਰੀ ਦਿਲਚਸਪੀ ਰੱਖਦੇ ਤੇ ਭਾਗ ਲੈਂਦੇ ਰਹਿੰਦੇ ਹਨ। ਉਨ੍ਹਾਂ 11 ਤੇ 12 ਮਾਰਚ 2023 ਨੂੰ ਅਸੰਦ ਜਿਲਾ ਕਰਨਾਲ (ਹਰਿਆਣਾ) ਵਿੱਚ ਹੋਈ ਪੰਜਵੀਂ ਨੈਸ਼ਨਲ ਚੈਂਪੀਅਨਸ਼ਿਪ 100 ਕਿਲੋ ਭਾਰ ਵਿੱਚ ਬੈਂਚ ਪਰੈਸ ਅਤੇ ਸਟਿਕਟ ਕਰਲ ਵਿੱਚ ਭਾਗ ਲੈ ਕੇ ਕਰਮਵਾਰ ਪਹਿਲਾ ਸਥਾਨ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਸਟਿਕਟ ਕਰਲ ਵਿੱਚੋ ਮਜ਼ਬੂਤ ਆਦਮੀ (Strong Man) ਵੀ ਚੁਣਿਆ ਗਿਆ। ਇਸ ਪ੍ਰਾਪਤੀ ਨਾਲ ਹਰਦੀਪ ਸਿੰਘ ਨੇ ਅਪਣੇ ਪਿੰਡ ਬਲਵਾੜ, ਜਿਲਾ ਸੰਗਰੂਰ ਅਤੇ ਪਟਵਾਰ ਯੂਨੀਅਨ ਦਾ ਨਾਮ ਰੋਸ਼ਨ ਕੀਤਾ। ਰਾ ਵਰਡ ਪਾਵਰਲਿਫਟਿੰਗ ਯੂ ਐਸ ਏ (Raw world powerlifting federation USA) ਵੱਲੋਂ ਹਰਦੀਪ ਸਿੰਘ ਦੀ ਚੋਣ ਕੈਨੇਡਾ ਖੇਡਣ ਲਈ ਵੀ ਕੀਤੀ ਗਈ ਹੈ। ਇਹ ਗੇਮ ਉਨ੍ਹਾਂ 2019 ਤੋਂ ਸ਼ੁਰੂ ਕੀਤੀ ਸੀ। ਇਸ ਸੰਬੰਧੀ ਉਹ ਕਹਿੰਦੇ ਹਨ ਕਿ ਇਸ ਖੇਡ ਵਿੱਚ ਮੁਹਾਰਤ ਹਾਸਲ ਕਰਨ ਵਿੱਚ ਕੋਚ ਕਮਲਦੀਪ ਸਿੰਘ ਘੁਮਾਣ ਦਾ ਯੋਗਦਾਨ ਹੈ, ਇਸ ਸੰਬੰਧੀ ਉਹ ਆਪਣੇ ਕੋਚ ਦਾ ਦਿਲੋਂ ਧੰਨਵਾਦ ਕਰਦੇ ਹਨ।

ਮਾਸਟਰ ਪਰਮਵੇਦ
ਸਾਬਕਾ ਪੰਜਾਬੀ ਅਧਿਆਪਕ
ਤਰਕਸ਼ੀਲ ਆਗੂ ਤਰਕਸ਼ੀਲ ਸੁਸਾਇਟੀ ਪੰਜਾਬ
9417422349

 

Previous articleਏਹੁ ਹਮਾਰਾ ਜੀਵਣਾ ਹੈ -230
Next articleਬੁੱਧ ਵਿਹਾਰ ਟਰੱਸਟ ਸੂਫ਼ੀ ਪਿੰਡ ਦੇ ਪ੍ਰਬੰਧਕਾਂ ਨੇ ਮਨਾਇਆ “ਅੰਤਰਾਸ਼ਟਰੀ ਮਹਿਲਾ ਦਿਵਸ”