ਮਾਨਸਾ (ਸਮਾਜ ਵੀਕਲੀ) : ਸਿਵਲ ਸਰਜਨ ਡਾਕਟਰ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ ਵਿੱਚ ਦੰਦਾਂ ਦੀਆਂ ਬਿਮਾਰੀਆਂ ਸੰਬੰਧੀ ਜਾਗਰੂਕਤਾ ਪੰਦਰਵਾੜਾ ਮਨਾਇਆ ਗਿਆ। ਇਸ ਪੰਦਰਵਾੜੇ ਦੌਰਾਨ ਬਨਾਉਟੀ ਦੰਦਾਂ ਦੇ ਸੈੱਟ ,ਆਰ ਸੀ ਟੀ ਆਦਿ ਇਲਾਜ ਕੀਤੇ ਗਏ।
ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਨੇ ਦੱਸਿਆ ਕਿ ਡੈਟਲ ਪੰਦਰਵਾੜੇ ਦੇ ਦੌਰਾਨ ਮੁਢਲਾ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਦੰਦਾਂ ਦਾ ਚੈਕਅੱਪ ਕਰਾਉਂਣ ਲਈ ਅਤੇ ਦੰਦਾਂ ਦੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਦੰਦਾਂ ਦੇ ਇਲਾਜ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਇਸ ਪੰਦਰਵਾੜੇ ਦੋਰਾਨ ਲੋੜਵੰਦ ਵਿਅਕਤੀਆਂ ਨੂੰ 10 ਬਨਾਉਟੀ ਦੰਦਾਂ ਦੇ ਸੈੱਟ ਬਣਾ ਕੇ ਮੁਫਤ ਵੰਡੇ ਗਏ।
ਇਸ ਮੌਕੇ ਦੰਦਾਂ ਦੇ ਮਾਹਿਰ ਡਾ. ਹਰਮਨਦੀਪ ਸਿੰਘ ਨੇ ਹਾਜ਼ਰ ਮਰੀਜ਼ਾਂ ਅਤੇ ਨਾਲ ਆਏ ਵਾਰਸਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਦੰਦ ਸਾਡੇ ਸਰੀਰ ਦਾ ਅਹਿਮ ਅੰਗ ਹਨ , ਜਿੰਨ੍ਹਾਂ ਦੀ ਸਾਂਭ-ਸੰਭਾਲ ਬਹੁਤ ਜਰੂਰੀ ਹੈ।ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਬਰੱਸ਼ ਜਰੂਰ ਕਰਨਾ ਚਾਹੀਦਾ ਹੈ। ਇਸ ਵਿਸ਼ੇਸ਼ ਪੰਦਰਵਾੜੇ ਦੌਰਾਨ 332 ਮਰੀਜਾਂ ਦਾ ਚੈਕ ਅੱਪ ਕੀਤਾ ਗਿਆ ਜਿੰਨਾਂ ਵਿਚ 33 ਕੱਚੀ, 44 ਪੱਕੀ ਭਰਾਈ, 45 ਖਰਾਬ ਦੰਦ ਕੱਢੇ ਗਏ, 26 ਸਕੈਲਿੰਗ, 16 ਆਰ ਸੀ ਟੀ ਆਦਿ ਵਿਅਕਤੀਆਂ ਦਾ ਦੰਦਾਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਗਿਆ। ਇਸ ਪੰਦਰਵਾੜੇ ਵਿੱਚ ਮੂੰਹ ਦੇ ਕੈਸਰ ਦੀ ਜਾਂਚ ਵੀ ਕੀਤੀ ਗਈ।
ਇਸ ਮੌਕੇ ਬਲਾਕ ਐਕਸਟੈਂਸਨ ਐਜੂਕੇਟਰ ਕੇਵਲ ਸਿੰਘ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਸਾਲ ਵਿਚ ਦੋ ਵਾਰ ਮੂੰਹ ਦੇ ਕੈਂਸਰ ਦੀ ਜਾਂਚ , ਪਹਿਚਾਣ ਚਿੰਨ੍ਹ ਆਦਿ ਲਈ ਦੰਦਾਂ ਦਾ ਚੈਕਅੱਪ ਮਾਹਿਰ ਡਾਕਟਰ ਤੋਂ ਜਰੂਰ ਕਰਵਾਉਣਾ ਚਾਹੀਦਾ ਹੈ ਅਤੇ ਇਸ ਪੰਦਰਵਾੜੇ ਵਿਚ ਦੰਦਾਂ ਦੀਆਂ ਬਿਮਾਰੀਆਂ ਤੋਂ ਜਾਗਰੂਕਤਾ ਅਤੇ ਦੰਦਾਂ ਦੀ ਸੰਭਾਲ ਰੱਖਣ ਲਈ ਪਰਦਰਸ਼ਨੀ ਰਾਹੀ ਲੋਕਾਂ ਨੂੰ ਜਾਗਰੁਕ ਕੀਤਾ ਗਿਆ।