ਸੱਧੇਵਾਲ ਸਕੂਲ ਸਟਾਫ਼ ਨੇ ਚਲਾਇਆ ਦਾਖਲਾ ਮਹਾਂ – ਅਭਿਆਨ

(ਸਮਾਜ ਵੀਕਲੀ): ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਦੇ ਅਨੁਸਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੱਧੇਵਾਲ , ਸੈਂਟਰ ਬਾਸੋਵਾਲ , ਸਿੱਖਿਆ ਬਲਾਕ ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ ਰੂਪਨਗਰ ( ਪੰਜਾਬ ) ਵਿਖੇ ਸਕੂਲ ਦੇ ਸਮੂਹ ਅਧਿਆਪਕ ਸਾਹਿਬਾਨ ਨੇ ਸਮਾਜ ਦੇ ਸਹਿਯੋਗ ਨਾਲ ਪਿੰਡ ਵਿੱਚ ਦਾਖਲਾ ਮਹਾਂ ਅਭਿਆਨ ਚਲਾਇਆ। ਦੱਸਣਯੋਗ ਹੈ ਕਿ ਇਹ ਦਾਖਲਾ ਮਹਾਂ ਅਭਿਆਨ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਚੱਲਿਆ । ਇਸ ਦਾਖ਼ਲਾ ਮਹਾਂ ਅਭਿਆਨ ਦੇ ਦੌਰਾਨ ਸਕੂਲ ਦੇ ਸਟਾਫ ਪਿੰਡ ਵਾਸੀਆਂ ਨੂੰ ਅਤੇ ਆਮ – ਜਨ ਨੂੰ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਮੁੱਚੀਆਂ ਸਹੂਲਤਾਂ ਬਾਰੇ ਜਾਗਰੂਕ ਕੀਤਾ ਅਤੇ ਨਵੇਂ ਦਾਖਲੇ ਵੀ ਕੀਤੇ ਗਏ। ਇਸ ਮੌਕੇ ਸਕੂਲ ਮੁਖੀ ਮੈਡਮ ਰਜਨੀ ਧਰਮਾਣੀ , ਸ਼ਿਵਾਨੀ ਰਾਣਾ , ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਸੁਰਿੰਦਰ ਕੌਰ , ਬਲਵੀਰ ਕੌਰ , ਸੋਨੂੰ ਦੇਵੀ , ਆਸ਼ਾ ਦੇਵੀ ਅਤੇ ਹੋਰ ਪਿੰਡ ਵਾਸੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।

 

Previous articleਪਵਿੱਤਰ ਗ੍ਰੰਥ
Next articleਸਮੇਂ ਦੀ ਗੱਲ”