ਅੱਖੀਂ ਦੇਖਿਆ ਬਜਟ ਸੈਸ਼ਨ-

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਜੋ ਕਹਿੰਦੇ ਹਾਂ ਕਰ ਦਿਖਾਵਾਂਗੇ,
ਏਏਪੀ ਵਾਲਿਆਂ ਨੂੰ ਐਵੇਂ ਨਾ ਸਮਝਿਓ?
ਚਾਚੇ ਜੁਮੇਂ ਦੀ ਜਾਇਦਾਦ ਦੀ ਵਸੀਅਤ ਵਾਂਗੂੰ,
ਖਾਲੀ ਲਿਫਾਫਾ ਨਾ ਸਮਝਿਓ!

ਹਰ ਪ੍ਰਸ਼ਨ ਦਾ ਉੱਤਰ ਪਹਿਲਾਂ ਹੀ ਤਿਆਰ,
ਕੋਈ ਖੇਤਰ ਨ੍ਹੀਂ ਛੱਡਿਆ ਲਾਵਾਰਿਸ।
ਸਪੀਕਰ ਨੇ ਵਿਰੋਧੀਆਂ ਨੂੰ ਕੀਤੀ ਤਾੜਨਾ,
ਹਰ ਸੰਬੰਧਿਤ ਮੰਤਰੀ ਬੰਨਾ ਰਿਹਾ ਸੀ ਢਾਰਸ।

ਸਿੱਖਿਆ, ਸਿਹਤ, ਪੁਲੀਸ, ਸੁਰੱਖਿਆ, ਅਮਨ ਕਾਨੂੰਨ ਵਾਸਤੇ,
ਰੇਤ ਖੱਡਾਂ, ਊਰਦੂ ਅਕੈਡਮੀ, ਯੂਨੀਵਰਸਿਟੀਆਂ ਤੇ ਨਵੇਂ ਕਾਲਜਾਂ ਲਈ।
ਅਰਬਾਂ ਕਰੋੜਾਂ ਰੁਪਿਆਂ ਦੀ ਕੀਤੀ ਗਈ ਹੈ ਵਿਵਸਥਾ,
ਆਮਦਨੀ ਵੀ ਵਸੂਲੀ ਜਾਵੇਗੀ ਹੋਰ ਨਵੇਂ ਕਾਰਜਾਂ ਲਈ।

ਫਸਲਾਂ ਦੇ ਬੀਮੇ ਦੀ ਯੋਜਨਾ, 8 ਘੰਟੇ ਨਿਰਵਿਘਨ ਬਿਜਲੀ ਪੂਰਤੀ,
ਸਕੂਲਾਂ ਦੀ ਮੁਰੰਮਤ ਮੈਡੀਕਲ ਅਫਸਰ, ਭੱਠਿਆਂ
ਤੇ ਸੋਲਰ ਸਿਸਟਮ ਲਈ।
ਪਛੜੀਆਂ ਤੇ ਅਨੁਸੂਚਿਤ ਜਾਤੀ ਵਿਦਿਆਰਥੀ
ਵਜ਼ੀਫਿਆਂ ਲਈ,
ਕੇਂਦਰ ਨਾਲ ਰੱਖਿਆ ਜਾਊ ਰਾਬਤਾ ਆਪਣੇ ਹਿੱਸੇ ਦੇ ਦਮਖਮ ਲਈ।

ਹੋਲਾ ਮਹੱਲਾ ਕਲੀਨਿਕ ਵੀ ਖੋਲ੍ਹੇ ਜਾਣਗੇ ਆਮ ਆਦਮੀ ਲਈ,
ਲੋਕਾਂ ਨੂੰ ਪੂਰਾ ਖੁਸ਼ ਰੱਖਣ ਦਾ ਸਿਰਜਿਆ ਜਾਵੇਗਾ ਮਹੌਲ।
ਫਾਇਰ ਬਰਗੇਡ ਦਾ ਸਿਸਟਮ ਕੀਤਾ ਜਾਵੇਗਾ ਮਜ਼ਬੂਤ,
ਅੱਗਾਂ ਲਾਉਣ ਵਾਲਿਆਂ ਨੂੰ, ਥਾਣਿਆਂ ਚ ਲਿਜਾਕੇ ਕਰਾਂਗੇ ਸੂਤ ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
ਮਿਤੀ : 10-03-2023

 

Previous articleਰੂਹ ਦੇ ਕਾਣੇ
Next articleਪਵਿੱਤਰ ਗ੍ਰੰਥ