ਅੋਰਤ ਦਿਵਸ

ਸੁਰਿੰਦਰ ਕੌਰ ਸੈਣੀ

(ਸਮਾਜ ਵੀਕਲੀ)

ਰਜਨੀ ਜੋ ਮੰਨੀ ਪ੍ਰਮੰਨੀ ਕਵਿੱਤਰੀ ਸੀ ਅੋਰਤ ਦਿਵਸ ਤੇ ਭਾਸ਼ਣ ਦੇਣ ਜਾ ਰਹੀ ਸੀ,,,ਆਪਣੇ ਪਤੀ ਨੂੰ ਪੁੱਛ ਰਹੀ ਸੀ,,,ਦਸੋ ਜੀ ਅੱਜ ਕਿਹੜਾ ਸੂਟ ਪਾ ਕੇ ਜਾਵਾਂ ਸਾਹਿਤ ਸਭਾ ਵਲੋਂ ਮੇਰਾ ਸਨਮਾਨ ਹੋਣਾ ਹੈ,,,ਬਹੁਤ ਵੱਡੀਆਂ – ਵੱਡੀਆਂ ਸ਼ਖਸੀਅਤਾਂ ਨੇ ਆਉਣਾ ਹੈ,,,,
ਉਹ ਸੋਹਣਾ ਮਹਿੰਗਾ ਜਿਹਾ ਸੂਟ ਪਾ ਲੈਂਦੀ ਹੈ,,,,ਨਾਲ ਦਾ ਮੈਚ ਕਰਦਾ ਸੈਟ ਚੂੜੀਆਂ ਪਾ ਕੇ ਬਾਰ ਬਾਰ ਸ਼ੀਸ਼ਾ ਵੇਖਦੀ ਹੈ,,,,ਉੱਚੀ ਅੱਡੀ ਦੀ ਜੁੱਤੀ,,,ਵੱਡਾ ਸਾਰਾ ਪਰਸ ਤੇ ਵਾਵਾ ਸਾਰਾ ਸੈਂਟ ਛਿੜਕ ਕੇ ਘੜੀ ਤੇ ਟਾਈਮ ਵੇਖਦੀ ਹੈ ਤੇ ਫਟਾਫਟ ਬਾਹਰ ਖੜੀ ਗੱਡੀ ਕੋਲ ਜਾਂਦੀ ਹੈ,,,,

ਉੱਥੇ ਇਕ ਗਰੀਬ ਬੁੱਢੀ ਮਾਈ ਜੋ ਸੋਟੀ ਦੇ ਸਹਾਰੇ ਖੜੀ ਸੀ ਉਸ ਅਗੇ ਹੱਥ ਜੋੜ ਕੇ ਭੀਖ ਮੰਗਦੀ ਹੈ ਤੇ ਕਹਿੰਦੀ ਹੈ ਧੀਏ ਬਹੁਤ ਭੁੱਖ ਲੱਗੀ ਹੈ ਕੁੱਝ ਖਾਣ ਲਈ ਦੇ ਦੇ ਨਾਲ ਹੀ ਅਸੀਸ ਵੀ ਦਿੰਦੀ ਹੈ ਪੁੱਤਰ ਰੱਬ ਤੈਨੂੰ ਭਾਗ ਲਾਵੇ,,,ਤੇਰਾ ਸੁਹਾਗ ਜੀਵੇ,,,,

ਰਜਨੀ – ਗੁੱਸੇ ਵਿਚ ਜਾ ਮਾਈ ਸਿਰ ਨਾ ਖਾ ਮੈਂ ਤੇ ਪਹਿਲਾਂ ਹੀ ਲੇਟ ਹੋ ਗਈ ਹਾਂ,,,,ਕਿਸੀ ਹੋਰ ਘਰ ਜਾ ਕੇ ਮੰਗ,,,,ਤੇ ਫਿਰ ਉਹ ਗੱਡੀ ਸਟਾਰਟ ਕਰਕੇ ਧੂੜਾਂ ਉੱਡਾਂਦੀ ਉਹ ਗਈ ਉਹ ਗਈ ,,,

ਮਾਈ ਆਪਣੀ ਧੋਤੀ ਦੇ ਪੱਲੇ ਨਾਲ ਮੂੰਹ ਪੂੰਝਦੀ ਅੱਖਾਂ ਚ ਅੱਥਰੂ ਭਰ ਕੇ ਅਗੇ ਲੰਘ ਜਾਂਦੀ ਹੈ ।

ਸੁਰਿੰਦਰ ਕੌਰ ਸੈਣੀ
ਰੂਪਨਗਰ

 

Previous articleਦੱਸੋ ਕਿੰਝ ਜਨਾਬ ਲਿਖਾਂ
Next articleਸਤਿਕਾਰ ਬਜ਼ੁਰਗਾਂ ਦਾ