ਆਹ ਕੀ ਚੰਨ ਚੜ੍ਹਾ ਬੈਠਾ

(ਸਮਾਜ ਵੀਕਲੀ)

ਬੇਮੁੱਖ ਹੋ ਕੇ ਬਾਣੀ ਤੋਂ ਤੂੰ ਆਪਣੀ ਕਦਰ ਗਵਾ ਬੈਠਾ….

ਬੇਲੋੜਾ ਹੁਲੜਬਾਜ਼ੀ ਨੂੰ ਤੂੰ ਆਪਣੇ ਗਲ਼ ਲਗਾ ਬੈਠਾ….

ਛੱਡ ਕੇ ਨਿਮਰਤਾ, ਸੂਝ ਬੂਝ ਨੂੰ ਤੂੰ ਬੁੱਲੇਟ ਦੇ ਪਟਾਕੇ ਚਲਾ ਬੈਠਾ….

ਸਿਫ਼ਤਾਂ ਜਿਹਦੀਆਂ ਕਰਦੀ ਦੁਨੀਆਂ ਤੂੰ ਓਸ ਪੰਜਾਬ ਨੂੰ ਥੱਲੇ ਲਾ ਬੈਠਾ….

ਤੇਰਿਆਂ ਨਸ਼ਿਆਂ ਦੀ ਆਦਤ ਕਰਕੇ ਪੰਜਾਬ ਸਿੰਹਾਂ ਭੂੰਜੇ ਜਾ ਬੈਠਾ….

ਲੁੱਟ – ਖਸੁੱਟ ਕਰਕੇ ਤੂੰ ਬਾਪੂ ਦੀ ਪੱਗ ਲਵਾ ਬੈਠਾ….

ਦਸ ਕੇ ਖ਼ੁਦ ਨੂੰ ਬੇਰੋਜ਼ਗਾਰ ਤੂੰ ਕਿਰਤ ਦਾ ਫ਼ਲਸਫ਼ਾ ਭੁਲਾ ਬੈਠਾ….

ਤਿਆਗ ਕੇ ਨੇਕੀ ਦੇ ਰਾਹ ਤੂੰ ਬਦੀ ਨੂੰ ਜੱਫ਼ੀ ਪਾ ਬੈਠਾ….

ਹੋ ਕੇ ਊਤਾਰੁ ਹਿੰਸਾ ਤੇ ਤੂੰ ਹੋਲਾ ਮਹੱਲਾ ਮਨਾ ਬੈਠਾ….

ਲੈ ਕੇ ਜਾਨ ਨਿਰਦੋਸ਼ ਦੀ ਤੂੰ ਮੱਥੇ ਤੇ ਕਲੰਕ ਲਗਾ ਬੈਠਾ….

ਸੁਣ ਨੌਜਵਾਨਾਂ ਹੁਣ ਵੀ ਸੰਭਲ ਜਾ ਤੂੰ ਆਹ ਕੀ ਚੰਨ ਚੜ੍ਹਾ ਬੈਠਾ….

ਕਰੇ ਅਰਜੋਈ ਨਿੰਮਾ ਨਿਮਾਣਾ ਆਪਣੀ ਕਲ਼ਮ ਚਲਾ ਬੈਠਾ….

 ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)
ਮੋਬਾ:9914721831

 

Previous articleਕਾਤਿਲ ਹਵਾਵਾਂ
Next articleਬਾਗਾਂ ਵਿੱਚ ਰੱਬ ਵੱਸਦਾ