ਮਿੱਠੜਾ ਕਾਲਜ ਵਿਖੇ ਐੱਨ ਐਸ ਵਿੰਗ ਵੱਲੋਂ ਯੁਵਾ ਸੰਵਾਦ ਕਰਵਾਇਆ ਗਿਆ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਮਿੱਠੜਾ ਕਾਲਜ ਵਿਖੇ ਭਾਰਤ ਸਰਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਲਜ ਦੇ ਪ੍ਰਿੰਸੀਪਲ ਡਾਕਟਰ ਦਲਜੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਇੱਕ ਯੁਵਾ ਸੰਵਾਦ ਕਰਵਾਇਆ ਗਿਆ । ਕਾਲਜ ਦੇ ਐੱਨ ਐਸ ਵਿੰਗ ਵੱਲੋਂ ਕਰਵਾਏ ਗਏ ਇਸ ਯੁਵਕ ਸਮਾਜ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਦੀ ਸੇਵਾ ਲਈ ਸਮਰਪਣ ਭਾਵਨਾ ਪੈਦਾ ਕਰਨਾ ਸੀ । ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਕੁੱਲ ਤਿੰਨ ਵਿਦਿਆਰਥੀਆਂ ਨੇ ਇਸ ਵਿਵਾਦ ਵਿਚ ਹਿੱਸਾ ਲੈ ਕੇ ਵੱਖ-ਵੱਖ ਸਮਾਜਿਕ ਮੁੱਦਿਆਂ ਉਪਰ ਆਪਣੇ ਵਿਚਾਰ ਪੇਸ਼ ਕੀਤੇ। ਕਾਲਜ ਦੇ ਪ੍ਰਿੰਸੀਪਲ ਡਾਕਟਰ ਦਲਜੀਤ ਸਿੰਘ ਖਹਿਰਾ ਨੇ ਵਿਦਿਆਰਥੀਆਂ ਨੂੰ ਅਜਿਹੇ ਮੌਕਿਆਂ ਦਾ ਭਰਪੂਰ ਫਾਇਦਾ ਚੁੱਕਣ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਕਿਹਾ ਕਿ ਜਾਗਰੂਕ ਵਿਦਿਆਰਥੀ ਇਕ ਸੁਚੱਜੇ ਸਮਾਜ ਅਤੇ ਦੇਸ਼ ਦੇ ਭਰਮਣ ਕਰ ਸਕਦੇ ਹਨ ਵਿਦਿਆਰਥੀਆਂ ਨੂੰ ਆਦਰਸ਼ ਨਾਗਰਿਕ ਦੀ ਭੂਮਿਕਾ ਅਦਾ ਕਰਦੇ ਹੋਏ ਸਮਾਜ ਸੁਧਾਰਕ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ । ਉਨ੍ਹਾਂ ਇਸ ਮੌਕੇ ਐਨ ਐਕਸ ਵਿੰਗ ਦੀ ਕੋਆਰਡੀਨੇਟਰ ਡਾਕਟਰ ਜਸਵੀਰ ਸਿੰਘ ਨੂੰ ਵਧਾਈ ਦਿੱਤੀ ਅਤੇ ਹੋਰ ਪ੍ਰੋਗਰਾਮ ਕਰਵਾਉਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਡਿਪਟੀ ਡਾਇਰੈਕਟਰ ਡਾ ਰਵਿੰਦਰ-ਕਾਵਿ ਸਟਾਫ ਮੌਜੂਦ ਸੀ।

 

Previous articleਪ੍ਦੇਸੀ
Next articleਐੱਨ. ਆਰ. ਆਈ. ਵੱਲੋਂ ਸਕੂਲ ਦੀ ਸਹਾਇਤਾ ਲਈ ਅਹਿਮ ਯੋਗਦਾਨ