ਪ੍ਦੇਸੀ

ਹਰਜਿੰਦਰ ਸਿੰਘ ਚੰਦੀ

(ਸਮਾਜ ਵੀਕਲੀ)

ਜਿਥੇ ਹੱਸਿਆ ਖੇਡਿਆਂ ਪਲਿਆ,
ਛੱਡ ਧਰਤ ਪ੍ਰਦੇਸ਼ ਨੂੰ ਚਲਿਆ
ਛੱਡ ਚੱਲਿਆ ਸਭ ਯਾਰ ਤੇ ਬੇਲੀ,
ਡੰਗਰ, ਵੱਛਾ ਘਰ ਤੇ ਪੈਲੀ
ਨਾ ਉਹ ਹਾਸੇ ਨਾ ਉਹ ਠੱਠੇ ,
ਹੁਣ ਨਹੀਂ ਬੈਠ ਹੋਣਾ ਕਦੇ ਕੱਠੇ
ਉਸ ਮੋਟਰ ਤੇ ਚਹਿਲ ਪਹਿਲ ਨਾ,
ਨਾ ਕੋਈ ਵੱਡਦਾ ਖੇਤ ਚੋਂ ਪੱਠੇ
ਰਿਸ਼ਤੇਦਾਰ ਵਡੇਰੇ ਛੱਡ ਕੇ,
ਤੱਕੜਾ ਜਿਗਰਾਂ ਦਿਲ ਦਾ ਕੱਡ ਕੇ
ਡਾਲਰ ਯਾਰ ਕਮਾਵਣ ਚੱਲਿਆ,
ਰੋਂਦੇ ਵਿਲਕਦੇ ਮਾਪੇ ਛੱਡਕੇ
ਬਣ ਪ੍ਰਦੇਸੀ ਤੁਰ ਗਿਆ ਜਾਨੀ,
ਸਹਿ ਦਾ ਤੱਕਲਾ ਵਿਹੜੇ ਗੱਡ ਕੇ
ਮਾਂ ਦੀ ਮਮਤਾ ਸੁਖਾਂ ਮੰਗਦੀ,
ਦਰ ਅੱਲਾ ਦੇ ਝੋਲੀ ਅੱਡ ਕੇ
ਮੈਂ ਵੀ ਡਾਲਰ ਖੂਬ ਕਮਾਊ,
ਪਿੰਡ ਵਿੱਚ ਵੱਡਾ ਮਹਿਲ ਬਣਾਊ
ਘਰੇ ਗਰੀਬੀ ਰਹਿਣ ਨਹੀਂ ਦੇਣੀ,
ਮੈਂ ਵੱਡਾ ਸਰਦਾਰ ਕਹਾਊ
ਘਰ ਵਿਚ ਮਹਿੰਗੀ ਕਾਰ ਰੱਖਕੇ,
ਟਰੈਕਟਰ ਉਪਰ ਡੀ ਜੇ ਲਾਊ
ਹਰ ਕੋਈ ਅੱਡੀਆਂ ਚੱਕ ਕੇ ਦੇਖੂ,
ਜਿਧਰ ਦੀ ਮੈਂ ਲੰਘ ਕੇ ਜਾਊਂ
ਪ੍ਰਦੇਸ਼ ਗਿਆ ਕੀ ਖਾਧਾ ਘਾਟਾ,
ਬਣ ਸਕਿਆ ਬਿਰਲਾ ਨਾ ਟਾਟਾ
ਮਾਪੇ ਪਿਛੇ ਉਡੀਕਦੇ ਮਰ ਗਏ,
ਜੰਮੇ ਜਿਹੜੇ ਕਿਨਾਰਾ ਕਰ ਗਏ
ਲੋਕੋ ਚੰਦੀ ਰਹਿ ਗਿਆ ਕੱਲਾ,
ਲਿਖਦਾ ਬੈਠ ਕੇ ਕਵਿਤਾ ਝੱਲਾ
ਸੋਚ ਸਮਝ ਪਰਦੇਸ ਨੂੰ ਜਾਇਓ,
ਮੁੜ ਕੇ ਫਿਰ ਵਤਨਾਂ ਨੂੰ ਆਇਓ।

ਰਚਨਾ ਹਰਜਿੰਦਰ ਸਿੰਘ ਚੰਦੀ
ਰਸੂਲਪੁਰ, ਮਹਿਤਪੁਰ ਤਹਿਸੀਲ ਨਕੋਦਰ
ਜਿਲਾ ਜਲੰਧਰ। 9814601638

 

Previous articleपुरानी पेंशन बहाली के लिए एनएमओपीएस की मीटिंग दिल्ली में संपन्न
Next articleਮਿੱਠੜਾ ਕਾਲਜ ਵਿਖੇ ਐੱਨ ਐਸ ਵਿੰਗ ਵੱਲੋਂ ਯੁਵਾ ਸੰਵਾਦ ਕਰਵਾਇਆ ਗਿਆ