ਮੇਰੀ ਕਲਮ

ਨਵਜੋਤ ਕੌਰ ਨਿਮਾਣੀ

(ਸਮਾਜ ਵੀਕਲੀ)

ਮੇਰੇ ਖਾਮੋਸ਼ ਜ਼ਹਿਨ ਚ ਜਸ਼ਨ ਮਨਾਉਣੇ ਦਾ ਰਾਜ ਐਂ ਤੂੰ
ਉਮੜ ਪਈਆਂ,ਦਬੀਆਂ ਤਮੰਨਾਂਵਾ ਦੀ ਆਵਾਜ਼ ਏ ਤੂੰ

ਬੋਲਾਂ ਤੇ ਕਿਉਂ ਬੋਲਾਂ ਕੌਣ ਸਮਝੇਗਾ ਜੀਵਤ ਅਲਫਾਜ਼
ਬਣ ਬਾਂਸੁਰੀ ਸਾਹਾਂ ਨਾਲ ਟਕਰਾ ਜੋ ਨਿਕਲੇ, ਸਾਜ਼ ਏ ਤੂੰ

ਬਹੁਤ ਪਿਛੇ ਹੁਣ ਸੰਕੁਚਿਤ ਸ਼ਰੀਰਾਂ ਜਿਸਮਾਂ ਦੀ ਭਾਸ਼ਾ
ਇਥੋਂ ਰੂਹ ਕੋਹਾਂ ਦੂਰ ਤੋਂ ਸੋਚੇ ਇਸਦੇ ਪੰਖ ਤੇ ਪਰਵਾਜ਼ ਏ ਤੂੰ

ਮਿਆਰੀ ਸਮਝ ਰੱਖੇ ਕੲੀ ਵਾਰ ਟੇਬਲ ਟਾਕ ਕਰਦੀ
ਬਣੇ ਮੇਰੇ ਖਿਆਲਾ ਦੀ ਭਿਆਲਣ ,ਮੇਰਾ ਨਾਜ਼ ਏ ਤੂੰ

ਸਾਂਝਾ ਪਾ ਨਾਲ ਤੇਰੇ ਬੱਸ ਕੁਝ ਖ਼ੁਮਾਰੀ ਚ ਰਹੀ ਦਾ
ਬੇਪਰਵਾਹੀ,ਦੀਵਾਨਗੀ ਚ,ਜਿਵੇਂ ਮੇਰੇ ਸਿਰ ਦਾ ਤਾਜ ਹੈ ਤੂੰ

ਕਹਿਣ ਨੂੰ ਕਲਮ ਬਿਨਾਂ ਸਾਹ ਪਰ ਜ਼ਿੰਦਾ ਅਲਫਾਜ਼ ਘੜਦੀ
ਸਜੀਵ ਅਹਿਸਾਸ ਦੇਵੇ, ਮੇਰੇ ਨਵੇਂ ਜੀਵਨ ਦਾ ਆਗਾਜ਼ ਏ ਤੂੰ।

ਨਵਜੋਤ ਕੌਰ ਨਿਮਾਣੀ

 

Previous articleਹਾਂ ਮੈਂ ਔਰਤ ਹਾਂ—
Next articleਕੌਮਾਂਤਰੀ ਔਰਤ ਦਿਵਸ