ਸੂਰਜ

ਸੋਨੂੰ ਮੰਗਲ਼ੀ

(ਸਮਾਜ ਵੀਕਲੀ)

ਲੈ ਕਿਰਨਾਂ ਦੀ ਫੌਜ ‘ਜਾ ਸੂਰਜ ਡੱਟ ਜਾਂਦਾ
ਨੇਰ੍ਹ ਦਾ ਦੁਸ਼ਮਣ ਆਪੋ ਪਿੱਛੇ ਹੱਟ ਜਾਂਦਾ

ਮਰਦਾਂ ਦੀ ਪਹਿਚਾਣ ਜ਼ੁਬਾਨੋ ਹੁੰਦੀ ਐ
ਕਾਹਦਾ ਮਰਦ ਜੋ ਆਪੋ ਥੁੱਕ ਕੇ ਚੱਟ ਜਾਂਦਾ

ਖੁਸ਼ੀ, ਗਿਆਨ, ਮੁਹੱਬਤ ਵੰਡਿਆ ਵੱਧਦੀ ਏ
ਦੁੱਖ , ਭਾਰ ਤੇ ਦਰਦ ਵੰਡਾਇਆਂ ਘੱਟ ਜਾਂਦਾ

ਦੁਸ਼ਮਣ ਮਾਰੇ ਲੱਖ ਤੇ ਬੰਦਾ ਮਰਦਾ ਨਾ
ਮਰਦੈ ਜੇ ਕੋਈ ਆਪਣਾ ਪਾਸਾ ਵੱਟ ਜਾਂਦਾ

ਹਉਮੈ ਛੱਡ , ਫੜ ਲੈਂਦਾ ਪੱਲਾ ਮੁਰਸ਼ਦ ਦਾ
” ਸੋਨੂੰ ” ਤੂੰ ਵੀ ਦੁਨੀਆਂ ਤੇ ਕੁਝ ਖੱਟ ਲੈਂਦਾ

ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ 8194958011

 

Previous articleਤੂੰ ਅੰਦਰ ਮੇਰੇ,ਮੈਂ ਅੰਦਰ ਤੇਰੇ
Next articleਬੇਗਾਨੇ ਬੋਹੜ ਦੀ ਛਾਂ