ਵਿਸ਼ਵ ਸੁਣਨ ਸ਼ਕਤੀ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਆਯੋਜਿਤ

ਕੈਪਸ਼ਨ : ਵਿਸ਼ਵ ਸੁਣਨ ਸ਼ਕਤੀ ਦਿਵਸ ਮੌਕੇ ਜਾਗਰੂਕਤਾ ਕੈਂਪ ਦਾ ਦ੍ਰਿਸ਼।

ਮਾਨਸਾ, ਚਾਨਣ ਦੀਪ ਸਿੰਘ ਔਲਖ (ਸਮਾਜ ਵੀਕਲੀ): ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ ਵਿੱਚ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਵਿਸ਼ਵ ਸੁਣਨ ਸ਼ਕਤੀ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਕੰਨਾਂ ਦੀ ਦੇਖਭਾਲ ਦੀ ਜ਼ਰੂਰਤ ਬੱਚੇ ਦੇ ਗਰਭ ਵਿੱਚ ਹੋਣ ਸਮੇਂ ਤੋਂ ਹੀ ਸ਼ੁਰੂ ਹੋ ਜਾਣੀ ਚਾਹੀਦੀ ਹੈ। ਜਿਵੇਂ ਕਿ ਗਰਭ ਅਵਸਥਾ ਦੌਰਾਨ ਗਰਭਵਤੀ ਔਰਤ ਵੱਲੋਂ ਸੁਣਨ ਸ਼ਕਤੀ ਨੂੰ ਨੁਕਸਾਨ ਪਹੁੰਚਾਣ ਵਾਲੀਆਂ ਦਵਾਈਆਂ ਪੇਟ ਵਿੱਚ ਪਲ ਰਹੇ ਬੱਚੇ ਨੂੰ ਅਪਾਹਜ਼ ਕਰ ਸਕਦੀਆਂ ਹਨ ਇਸ ਲਈ ਡਾਕਟਰ ਦੀ ਸਲਾਹ ਅਨੁਸਾਰ ਹੀ ਦਵਾਈ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਗਰਭ ਅਵਸਥਾ ਦੌਰਾਨ ਗਰਭਵਤੀ ਔਰਤਾਂ ਨੂੰ ਰੁਬੈਲਾ ਖਸਰਾ ਦੀ ਬੀਮਾਰੀ ਹੋਣ ਤੇ ਵੀ ਬੱਚਾ ਗੂੰਗਾ ਬਹਿਰਾ ਪੈਦਾ ਹੋ ਸਕਦਾ ਹੈ। ਬਚਪਨ ਵਿਚ ਵਿੱਚ ਦਿਮਾਗੀ ਬੁਖਾਰ,ਕਨੇਡੂ ਹੋਣ ਤੋਂ ਬਚਾਅ ਲਈ ਬੱਚਿਆਂ ਦਾ ਰੁਟੀਨ ਟੀਕਾਕਰਨ ਲਾਜ਼ਮੀ ਕਰਵਾਉਣਾ ਚਾਹੀਦਾ ਹੈ। ਕੰਨਾਂ ਵਿੱਚ ਮੈਲ,ਪੀਕ ਵਗਣਾ ਆਦਿ ਹੋਣ ਤੇ ਮਾਹਿਰ ਡਾਕਟਰ ਕੋਲੋਂ ਇਲਾਜ ਕਰਵਾਉਣਾ ਚਾਹੀਦਾ ਹੈ। ਕੰਨਾਂ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਕੰਨ ਵਿੱਚ ਨੁਕੀਲੀ ਚੀਜ਼ ਨਾਂ ਵਰਤੋ, ਗੰਦੇ ਪਾਣੀ ਵਿੱਚ ਨਹਾਉਣ ਤੋਂ ਪਰਹੇਜ਼ ਕਰੋ,ਪ੍ਰੈਸ਼ਰ ਹਾਰਨ, ਉੱਚੀ ਆਵਾਜ਼ ਵਿਚ ਸੰਗੀਤ ਸੁਣਨ, ਪਟਾਕਿਆਂ ਦੀ ਆਵਾਜ਼ ਆਦਿ ਪ੍ਰਦੂਸ਼ਣ ਤੋਂ ਬੱਚਿਆਂ ਨੂੰ ਬਚਾਅ ਕੇ ਰੱਖੋ।ਇਕ ਦੂਸਰੇ ਦੇ ਈਅਰ ਫ਼ੋਨ ਸ਼ੇਅਰ ਨਾ ਕਰੋ। ਇਸ ਮੌਕੇ ਸਿਹਤ ਕਰਮਚਾਰੀ ਭੋਲਾ ਸਿੰਘ, ਦੀਦਾਰ ਸਿੰਘ, ਰਾਮਪਾਲ ਕੁਮਾਰ, ਗੁਰਪ੍ਰੀਤ ਕੌਰ ਹਾਜ਼ਰ ਸਨ।

 

Previous articleਇੰਗਲੈਂਡ ਨਿਵਾਸੀ ਪੂਨਮ ਡੌਲੀ ਨੇ ਬੁੱਧ ਵਿਹਾਰ ਨੂੰ ਦਿੱਤੀ ਮਾਇਕ ਸਹਾਇਤਾ
Next articleਇੰਦਰਜੀਤ ਸਿੰਘ ਗਿੱਲ ਰੂੰਮੀ ਪ੍ਰਧਾਨ ਯੰਗ ਸਪੋਰਟਸ ਕਲੱਬ ਸਰੀ ਬੀ ਸੀ ਕੈਨੇਡਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ