ਕੱਟੜਤਾ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਨੂੰ ਮੰਨੇ ਪੂਰੀ ਕਾਇਨਾਤ,
ਥਾਣਿਆਂ ਮੂਹਰੇ ਰੱਖ ਕੇ ਬੇਅਦਬੀ ਕਰਵਾਉਂਦੇ ।
ਕੁਝ ਗ੍ਰੰਥੀ ਨਸ਼ਿਆਂ ਦਾ ਵਣਜ ਕਰਾਉਣ,
ਸ਼੍ਰੋਮਣੀ ਕਮੇਟੀ ਨੂੰ ਬਦਨਾਮੀ ਦੁਆਉਂਦੇ।

ਜਦੋਂ ਕੱਟੜਤਾ ਚੜ੍ਹੇ ਦਿਮਾਗ ਨੂੰ ,
ਮਨ ਮੂਰਖਤਾ ਦਾ ਜਲੂਸ ਕੱਢਾਵੇ।
ਸੋਝੀ ਆਪਣੀ ਖੋ ਬੈਠਦਾ,
ਚਿੜੀਆਂ ਚੁੱਗ ਜਾਣ ਖੇਤ ਫਿਰ ਪਛਤਾਵੇ ।

ਕੱਟੜਤਾ ਭਾਵੇਂ ਕਿਸੇ ਧਰਮ ਜਾਤ ਵਾਲੇ ਦੀ ਹੋਵੇ,
ਸਮਾਜਿਕ ਵਿਕਾਸ ਦਾ ਵਿਨਾਸ਼ ਕਰਾਵੇ।
ਗੁਰਬਾਣੀ ਕਿਤੇ ਵੀ ਗਲਤ ਉਪਦੇਸ਼ ਨ੍ਹੀਂ ਦਿੰਦੀ,
ਆਪਹੁਦਰੀਆਂ ਕਰਨ ਵਾਲਾ ਆਪਣੇ ਝੂਠ ਨਾਲ ਹੀ ਮਰ ਜਾਵੇ।

ਨਿਮਰਤਾ ਨਾਲ ਅਤੇ ਬਿਪਤਾ ਵਿਚ ਸਾਥ ਦੇਣਾ,
ਕੰਮ ਹੁੰਦਾ ਪਰਮ ਮਨੁੱਖ ਦਾ ।
ਜਾਣ-ਬੁੱਝ ਕੇ ਮਨੁੱਖੀ ਰਿਸ਼ਤਿਆਂ ਨੂੰ ਲਾਂਬੂ ਲਾਉਣਾ,
ਮਸਲਾ ਹੁੰਦਾ ਬੜੇ ਦੁੱਖ ਦਾ ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

Previous articleMajority of voters not keen on Indian-origin Harris as president: Poll
Next articleਬਾਹਰਲੇ ਦੇਸ਼