ਕੰਨਿਆ ਸਕੂਲ ਮਹਿਤਪੁਰ ਦੀਆਂ ਵਿਦਿਆਰਥਣਾਂ ਨੂੰ ਐੱਨ.ਐੱਸ.ਕਿਊ.ਐੱਫ (ਹੈਲਥ ਕੇਅਰ) ਸਕੀਮ ਅਧੀਨ ਕਿੱਟਾਂ ਦਿੱਤੀਆਂ

(ਸਮਾਜ ਵੀਕਲੀ)

ਮਹਿਤਪੁਰ (ਵਰਮਾ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ ਵਿਖੇ ਬਾਰ੍ਹਵੀਂ ਸ੍ਰੇਣੀ ਦੀਆਂ ਐਨ.ਐਸ.ਕਿਊ.ਐੱਫ ਦੀਆਂ ਵਿਦਿਆਰਥਣਾਂ ਨੂੰ ਹੈਲਥ ਕੇਅਰ ਟਰੇਡ ਦੀ ਆਈ ਸਰਕਾਰੀ ਗਰਾਂਟਾਂ ਅਧੀਨ ਕਿੱਟਾਂ ਵੰਡੀਆਂ ਗਈਆਂ। ਪ੍ਰਿੰਸੀਪਲ ਹਰਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਸਰਕਾਰ ਦੁਆਰਾ ਬੱਚਿਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਫੀ ਸਕੀਮਾਂ ਚਲਾਈਆਂ ਗਈਆਂ ਹਨ। ਪ੍ਰਿੰਸੀਪਲ ਹਰਜੀਤ ਸਿੰਘ ਜੀ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਪੜ੍ਹਾਈ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਕੂਲ ਸਟਾਫ਼ ਵੀ ਹਾਜ਼ਰ ਸੀ।

Previous article26 ਫਰਵਰੀ ਨੂੰ ਬਟਾਲਾ ਵਿਖੇ ਸਥਾਪਤ ਹੋਵੇਗਾ ਹਾਕੀ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦਾ ਦਰਸ਼ਨੀ ਬੁੱਤ
Next articleਸੀਜ਼ਰ