(ਸਮਾਜ ਵੀਕਲੀ)- ਹੰਗਰੀ ਇਕ ਢਾਈ ਕੁ ਕਰੋੜ ਦੀ ਆਬਾਦੀ ਵਾਲਾ ਮੁਲਕ ਹੈ. ਏਥੇ ਮੈਂ ਪਹਿਲੀ ਵਾਰ 05-12-2015 ਨੂੰ ਬਾਬਾ ਸਾਹਿਬ ਜੀ ਦੇ ਪ੍ਰੀਨਿਰਵਾਨ ਦਿਵਸ ਮਨਾਉਣ ਦੇ ਸਦੇ ਪਤੱਰ ਉਪਰ ਗਿਆ ਸੀ. ਉਸ ਸਮੇਂ ਬਾਬਾ ਸਾਹਿਬ ਦੇ ਨਾਮ ਉਪਰ ਇਕ ਪਿੰਡ ਵਿੱਚ ਅਤੇ ਇਕ ਸ਼ਹਿਰ ਵਿੱਚ ਸਕੂਲ ਚਲਦੇ ਸਨ. ਕਈ ਕਾਰਣਾਂ ਕਰਕੇ ਪਿੰਡ ਦਾ ਸਕੂਲ ਬੰਦ ਕਰਕੇ ਸ਼ਹਿਰ ਵਿੱਚ ਬਚਿੱਆਂ ਲਈ ਹੋਸਟਲ ਬਣਾ ਦਿੱਤਾ. ਅਸੀਂ ਉਥੇ ਇਕ ਰਾਤ ਹੁਣ ਫਰਵਰੀ 2023 ਵਿੱਚ ਰਹਿ ਕੇ ਵੀ ਆਏ. ਇਸ ਸਕੂਲ ਦੀ ਮਦਦ ਸਰਕਾਰ ਵੀ ਕਰਦੀ ਹੈ.
ਹੰਗਰੀ ਵਿੱਚ ਕੋਈ ਭਾਰਤੀ ਲੋਕਾਂ ਦੀ ਵਸੋਂ ਤਾਂ ਹੈ ਨਹੀਂ ਪਰ ਇਥੇ ਜਿਪਸੀ ਲੋਕਾਂ ਨੂੰ ਬਾਬਾ ਸਾਹਿਬ ਜੀ ਦੇ ਨਾਮ ਉਪਰ ਸਕੂਲ ਖੋਲਣ ਦਾ ਖਿਆਲ ਕਿਵੇਂ ਆਇਆ. ਇਥੇ ਦੇ ਡਾਰਡਿਕ ਬੋਰਸ ਨੂੰ ਕਿਸੇ ਮਿਤੱਰ ਨੇ ਡਾ. ਅੰਬੇਕਰ ਦੀ ਜੀਵਨੀ ਫਰੈਂਚ ਵਿੱਚ ਲਿਖੀ ਹੋਈ ਕਿਤਾਬ ਗਿਫਟ ਕੀਤੀ. ਉਸ ਨੇ ਦੋ ਵਾਰ ਪੱੜ ਕੇ ਆਪਣੇ ਹੋਰ ਸਾਥੀਆਂ ਨਾਲ ਗੱਲ ਸਾਂਝੀ ਕੀਤੀ ਕਿ ਸਾਡੇ ਜਿਪਸੀ ਲੋਕਾਂ ਦੇ ਦੁਖਾਂ ਦਾ ਇਲਾਜ ਕਰਨ ਵਾਲਾ ਡਾ. ਅੰਬੇਡਕਰ ਸਾਨੂੰ ਮਿਲ ਗਿਆ ਹੈ. ਕਿੳਂਕਿ ਜਿਵੇਂ ਜਿਪਸੀ ਲੋਕਾਂ ਨੂੰ ਹੰਗਰੀ ਵਿੱਚ ਦੂਸਰੇ ਲੋਕ ਨਫਰਤ ਦੀ ਨਿਗਾਹ ਨਾਲ ਦੇਖਕੇ ਵਿਤੱਕਰਾ ਕਰਦੇ ਹਨ, ਤਾਂ ਭਾਰਤ ਵਿੱਚ ਵੀ ਅਛੂਤਾਂ ਨਾਲ ਇੰਝ ਹੀ ਹੁੰਦਾ ਹੈ. ਇਹ ਹੀ ਸਾਡਾ ਮਸੀਹਾ ਹੈ. ਹਜਾਰਾਂ ਸਾਲਾਂ ਤੋਂ ਇਹ ਲੋਕ ਬੌਧੀ ਸਨ, ਇਥੇ ਆਕੇ ਇਨਾਂ੍ਹ ਨੂੰ ਅਛੂਤ ਬਣਾ ਦਿਤਾ ਗਿਆ. ਇਥੇ ਵੀ ਛੂਤ ਛਾਤ ਹੈ.
ਇਹਨੀ ਭਾਰਤ ਜਾਣ ਦਾ ਇਰਾਦਾ ਕਰਕੇ ਕੁਝ ਮੈਨਬਰ ਚੱਲ ਪਏ. ਉਥੇ ਜਾਕੇ ਬਾਬਾ ਸਾਹਿਬ ਜੀ ਦਾ ਘਰ, ਜਨਮ ਸਥਾਨ, ਦੀਕਸ਼ਾ ਭੂਮੀ ਅਤੇ ਚੈਤਿਆ ਭੂਮੀ ਦੇ ਦਰਸ਼ਨ ਕੀਤੇ. ਭਹੁਤ ਸਾਰੇ ਲੋਕਾਂ ਨੂੰ ਅਤੇ ਭਿਕਸ਼ੂਆਂ ਨੂੰ ਮਿਲ ਕੇ ਜਾਣਕਾਰੀ ਇਕਠੀ ਕੀਤੀ. ਬਹੁਤ ਸਾਰੀਆਂ ਕਿਤਾਬਾਂ ਅਤੇ ਫੋਟੋ ਆਦਿ ਵੀ ਖਰੀਦ ਕੇ ਲਿਆਏ.
ਭਾਰਤ ਤੋਂ ਆਕੇ ਪਹਿਲਾਂ “ਜੈ ਭੀਮ ਨੈਟਵਰਕ” ਚਲਾਇਆ, ਫਿਰ ਸਕੂਲ ਖੋਲੇ ਬਚਿਆਂ ਨੂੰ ਐਜੂਕੇਸ਼ਨ ਦਾ ਰਾਜ ਅਪਣਾਇਆ, ਜਿਸ ਨਾਲ ਕਠਨਾਈਆਂ ਘਟ ਜਾਣ, ਕਿਉਂਕਿ ਸਾਡੇ ਮਹਾਂਪੁਰਸ਼ਾਂ ਨੇ ਵਿਦਿਆ ਵਾਰੇ ਹੀ ਦਸਿਆ ਹੈ ਕਿ ਇਹ ਜਰੁੂਰੀ ਹੈ, ਸਾਡੇ ਦੁਖਾਂ ਦਾ ਕਾਰਣ ਅਨਪੜਤਾ ਹੈ. ਹੁਣ ਉਸ ਸਮੇਂ ਤੋਂ ਬੱਚੇ ਚੰਗੀ ਵਿਦਿਆ ਹਾਸਿਲ ਕਰਕੇ ਸਰਕਾਰੀ ਨੌਕਰੀਆਂ ਲੈ ਰਹੇ ਹਨ. ਅਪਣਾ ਪਰਿਵਾਰ ਚੰਗੇ ਢੰਗ ਨਾਲ ਚਲਾ ਰਹੇ ਹਨ ਅਤੇ ਦੂਸਰੇ ਲੋਕਾਂ ਨੂੰ ਵੀ ਜਾਗਰੁਕ ਕਰਵਾ ਰਹੇ ਹਨ. ਹਰ ਇਕ ਨੂੰ ਅੰਬੇਡਕਰ ਵਾਰੇ ਦਸ ਰਹੇ ਹਨ, ਸਕੂਲ ਵਿੱਚ ਭਾਰਤ ਦਾ ਸੰਵਿਧਾਨ ਪੜਾਇਆ ਜਾਂਦਾ ਹੈ. ਬਚਿਆਂ ਨਾਲ ਮੁਲਾਕਾਤ ਵੀ ਕੀਤੀ, ਪਰ ਅੰਗਰੇਜੀ ਕੋਈ ਨਹੀਂ ਸੀ ਜਾਣਦਾ. ਬਸ ਇਕ ਮਾਸਟਰ ਮੇਰੇ ਵਾਂਗ ਹੀ ਟੁਟੀ ਫੁਟੀ ਹੀ ਜਾਣਦਾ ਸੀ, ਬਾਕੀ ਸਭ ਇਸ਼ਾਰਿਆਂ ਨਾਲ ਹੀ ਚਲਦਾ ਹੈ, ਇਹ ਵੀ ਤਾਂ ਇਕ ਜੁਵਾਨ ਹੈ.
ਮੇਰੇ ਦੋਸਤ ਦੇ ਲੜਕੇ ਦੀ ਦਸਵੀਂ ਵਿਆਹ ਦੀ ਵਰੇਗੰਢ ਸੀ, ਉਸਨੇ ਹੰਗੇਰੀਅਨ ਲੜਕੀ ਨਾਲ ਵਿਆਹ ਕਰਵਾਇਆ ਹੋਇਆ ਹੈ, ਇਕ ਲੜਕੀ ਸੱਤ ਕੁ ਸਾਲ ਦੀ ਹੈ, ਵਿਆਹ ਬੁੱਧ ਰੀਤੀ ਨਾਲ ਕੀਤਾ ਸੀ. ਉਹ ਦੀਕਸ਼ਾ ਭੂਮੀ ਨਾਗਪੁਰ ਦੀਕਸ਼ਾ ਦਿਵਸ ਤੇ ਹੀ ਮਿਲੇ ਸਨ.
ਮੈਂ ਤੇ ਮੇਰੀ ਘਰਵਾਲੀ ਕਿਰਨ ਸਾਂਪਲਾ ਗਏ ਤਾਂ ਸਕੂਲ ਦੇਖਿਆ, ਸਕੂਲ ਬਹੁਤ ਵਧੀਆ ਚੱਲ ਰਿਹਾ ਹੇ. ਬਚਿਆਂ ਨੂੰ ਖਾਣਾ ਵੀ ਦਿਤਾ ਜਾਂਦਾ ਹੈ. ਸਕੂਲ ਵਿੱਚ ਬਾਬਾ ਸਾਹਿਬ ਅੰਬੇਡਕਰ, ਤਥਾਗਤ ਬੁੱਧ ੳਤੇ ਹੋਰ ਮਹਾਂਪੁਰਸ਼ਾਂ ਦੇ ਫੋਟੋ ਲਗੇ ਹੋਏ ਹਨ, ਕਈ ਕੁਝ ਹਿੰਦੀ ਵਿੱਚ ਵੀ ਲਿਖਿਆ ਦੇਖਿਆ. ਬਚਿਆਂ ਨੇ ਸਾਡਾ ਸਵਾਗਤ ਜੈ ਭੀਮ ਬੋਲ ਕੇ ਕੀਤਾ. ਸਟਾਫ ਬਹੁਤ ਵਧੀਆ ਸੀ. ਸਕੂਲ ਵਿੱਚ ਫੋਟੋ ਖਿਚੇ ਅਤੇ ਨਾਲ ਹੀ ਪਾਰਕ ਹੈ ਜਿਸ ਵਿੱਚ ਬਾਬਾ ਸਾਹਿਬ ਦਾ ਬਸਟ ਲਗਾ ਹੋਇਆ ਹੈ ਇਹ ਫੋਟੋ ਉਸ ਥਾਂਹ ਦੀ ਹੈ.
ਸਕੂਲ ਦੇ ਹੈਡਮਾਸਟਰ ਸਾਹਿਬ ਬੋਰਸ ਅਤੇ ਜੂਨਸ ਸਾਨੂੰ ਦੂਸਰੇ ਦਿਨ ਗੱਡੀ ਵਿੱਚ ਸਟੇਸ਼ਨ ਛਡਣ ਆਏ, ਜੈ ਭੀਮ ਬੁਲਾਈ ਅਤੇ ਫਿਰ ੳਾਉਣ ਦੀ ਅਪੀਲ ਵੀ ਕੀਤੀ.
ਧੰਨਵਾਦ, ਜੈ ਭੀਮ ਜੈ ਭਾਰਤ
ਸ਼ੋਹਨ ਲਾਲ ਸਾਂਪਲਾ
ਪ੍ਰਧਾਨ ਅੰਬੇਡਕਰ ਮਿਸ਼ਨ ਸੁਸਾਇਟੀ, ਯੋਰਪ (ਜਰਮਨ)