(ਸਮਾਜ ਵੀਕਲੀ)
ਜਾਨੋਂ ਵੱਧ ਪਿਆਰੀ ਬੋਲੀ ਨੂੰ,
ਕਿੰਨਾਂ ਸ਼ਬਦਾਂ ਵਿੱਚ ਬਿਆਨ ਕਰਾਂ।
ਵਿੱਚ ਰੱਬੀ ਅੰਮ੍ਰਿਤ ਵਰ੍ਹਦਾ ਏ,
ਜਦ ਇਸ ਦਾ ਮੈਂ ਧਿਆਨ ਧਰਾਂ।
ਇਹ ਪੰਜ ਆਬ ਦੀ ਰਾਣੀ ਏ,
ਵਿੱਚ ਛੱਲਾਂ ਰਾਗ ਅਲਾਪ ਦੀਆਂ।
ਹਵਾ ਦੇ ਬੁੱਲਿਆਂ ਅੰਦਰ ਵੀ ,
ਮੈਨੂੰ ਨੂਰ ਇਲਾਹੀ ਜਾਪ ਦੀਆਂ।
ਸ਼ਹਿਦ ਨਾਲੋਂ ਮਿੱਠੜੀ ਬੋਲੀ ਏ,
ਰਸ ਕੰਨਾਂ ਦੇ ਵਿੱਚ ਘੋਲ ਦੇਵੇ।
ਕੋਈ ਬੋਲੇ ਬੋਲ ਦੋ ਪਿਆਰ ਵਾਲੇ,
ਸਭ ਭੇਤ ਦਿਲਾਂ ਦੇ ਖੋਲ ਦੇਵੇ।
ਸਭ ਤੋਂ ਮਹਿੰਗੀ ਤੇ ਸਸਤੀ ਵੀ,
ਮੈਂ ਕਿਦਾਂ ਦਰ ਕਿਨਾਰ ਕਰਾਂ।
ਪੱਤੋ,ਸਾਹਾਂ ਦੇ ਵਿੱਚ ਵਸਦੀ ਏ,
ਜਦ ਸ਼ਬਦ ਸੁਰਤ ਇੱਕ ਸਾਰ ਕਰਾਂ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417