(ਸਮਾਜ ਵੀਕਲੀ): ਬੀਤੇ ਦਿਨੀਂ ਨਹਿਰੂ ਯੁਵਾ ਕੇਂਦਰ ਸੰਗਰੂਰ ਵਲੋਂ ਜਿਲ੍ਹਾ ਯੂਥ ਅਫਸਰ ਸ੍ਰੀ ਰਾਹੁਲ ਸੈਣੀ ਜੀ ਦੇ ਦਿਸ਼ਾ ਨਿਰਦੇਸਾਂ ਵਿੱਚ ਅਗਵਾਈ ਵਿੱਚ ਬਲਾਕ ਧੂਰੀ ਦੇ ਪਿੰਡ ਜੱਖਲਾਂ ਵਿੱਚ 25 ਜਨਵਰੀ ਤੋਂ 27 ਜਨਵਰੀ ਤੱਕ ਤਿੰਨ ਰੋਜਾ ਸਰਮਦਾਨ ਸਿਵਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਨਹਿਰੂ ਯੁਵਾ ਵਲੰਟੀਅਰਾਂ ਅਮਨਦੀਪ ਸਿੰਘ ਅਤੇ ਸਕਿੰਦਰ ਸਿੰਘ ਦੀ ਅਗਵਾਈ ਵਿੱਚ ਸ੍ਰੀ ਗੁਰੂ ਰਵਿਦਾਸ ਸਪੋਰਟਸ ਅਤੇ ਵੈੱਲਫੇਅਰ ਕਲੱਬ ਦੇ ਤਕਰੀਬਨ ਚਾਲੀ ਨੌਜਵਾਨ ਸਾਮਿਲ ਹੋਏ। ਇਸ ਪ੍ਰੋਗਰਾਮ ਵਿੱਚ ਪਿੰਡ ਦੀਆਂ ਸਾਂਝੀਆਂ ਜਗਾਵਾਂ ਤੇ ਬੈਠਣ ਲਈ ਸੀਮਿੰਟ ਦੇ ਬੈਂਚ ਅਤੇ ਬੂਟਿਆਂ ਲਈ ਕਿਆਰੀਆਂ ਬਣਵਾਈਆਂ ਗਈਆਂ।
ਜਿਸ ਵਿੱਚ ਨੌਜਵਾਨਾਂ ਨੇ ਆਪਣਾ ਪੂਰਾ ਸਹਿਯੋਗ ਦਿੱਤਾ। ਪ੍ਰੋਗਰਾਮ ਦੇ ਅੰਤਿਮ ਦਿਨ ਮੁੱਖ ਮਹਿਮਾਨ ਦੇ ਤੌਰ ਤੇ ਸਰਪੰਚ ਬਲਵੀਰ ਸਿੰਘ ਜੀ ਅਤੇ ਪੰਚ ਪਰਮਜੀਤ ਸਿੰਘ ਜੀ ਵਿਸੇਸ਼ ਤੌਰ ਤੇ ਬੈਂਚਾ ਦਾ ਉਦਘਾਟਨ ਕਰਨ ਲਈ ਹਾਜ਼ਰ ਹੋਏ। ਉਨ੍ਹਾਂ ਨੇ ਨਹਿਰੂ ਯੁਵਾ ਕੇਂਦਰ ਦੇ ਇਨ੍ਹਾਂ ਉੱਦਮੀ ਉਪਰਾਲਿਆਂ ਦੀ ਬਹੁਤ ਪ੍ਰਸੰਸਾ ਕੀਤੀ। ਪ੍ਰੋਗਰਾਮ ਵਿੱਚ ਸਾਮਿਲ ਹੋਏ ਨੌਜਵਾਨਾਂ ਲਈ ਤਿੰਨੋਂ ਦਿਨ ਖਾਣੇ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਨੌਜਵਾਨਾਂ ਨੂੰ ਸੰਬੋਧਿਤ ਹੁੰਦਿਆਂ ਵਲੰਟੀਅਰ ਅਮਨਦੀਪ ਸਿੰਘ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਦੇ ਇਹੋ ਜਿਹੇ ਉਪਰਾਲੇ ਨੌਜਵਾਨਾਂ ਨੂੰ ਰਲ ਮਿਲ ਕੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਯਤਨਸ਼ੀਲ ਰਹਿਣ ਦਾ ਸੰਦੇਸ਼ ਦਿੰਦੇ ਹਨ, ਜੋ ਕਿ ਸਮਾਜ ਵਿੱਚ ਏਕਤਾ,ਮਿਹਨਤ ਅਤੇ ਨਵਨਿਰਮਾਣ ਦੀ ਇੱਕ ਵੱਡੀ ਉਦਾਹਰਣ ਹੈ।