(ਸਮਾਜ ਵੀਕਲੀ)
‘ਗੁਰਪ੍ਰੀਤ ਮਿੰਟੂ’ ਦੀ ਕਰਾਂ ਕੀ ਸਿਫਤ ਯਾਰੋ!
ਇਹ ਦੁਖੀਆਂ ਦੇ ਦੁੱਖ ਵੰਡਾਉਣ ਵਾਲਾ।
ਜਿਸਦਾ ਕੋਈ ਵੀ ਨਾ ਵਾਲੀ ਵਾਰਸ ਇਥੇ,
ਬਣ ਵਾਰਸ ਗਲ਼ ਨਾਲ਼ ਲਾਉਣ ਵਾਲਾ।
ਬੁਰੀ ਹਾਲਤ ਜਿਸ ਕੋਲ ਨਾ ਜਾਵੇ ਖੜਿਆ,
ਉਹਦਾ ਹੱਥੀ ਇਲਾਜ਼ ਕਰਨ ਕਰਵਾਉਣ ਵਾਲਾ।
ਇਸਦੇ ਪੂਰੇ ਗਰੁੱਪ ਨੂੰ ਮੈਂ ਕਰਾ ਸਿਜਦਾ,
ਲੋੜਵੰਦਾਂ ਨੂੰ ਦੂਰੋਂ ਚੁੱਕ ਲਿਆਉਣ ਵਾਲਾ।
‘ਮੇਜਰ’ ਕਹਿੰਦੇ ਹਸਨਪੁਰ ਵਿੱਚ ਸਭ ਦਾ ਕਰੇ ਭਲਾ,
ਬਿਨਾਂ ਭੇਦ ਭਾਵ ‘ਸੁਪਨਿਆਂ ਦਾ ਘਰ’ ਚਲਾਉਣ ਵਾਲਾ।
ਮੇਜਰ ਸਿੰਘ ‘ਬੁਢਲਾਡਾ’
94176 42327