(ਸਮਾਜ ਵੀਕਲੀ)- ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸੰਸਥਾਪਕ ਰਮਿੰਦਰ ਵਾਲੀਆ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ ਅੰਤਰਰਾਸ਼ਟਰੀ ਕਾਵਿ ਮਿਲਣੀ ਦਾ ਆਯੋਜਨ 12ਫਰਵਰੀ ਦਿਨ ਐਤਵਾਰ ਨੂੰ ਕੀਤਾ ਗਿਆ। ਇਸ ਔਨਲਾਈਨ ਪ੍ਰੋਗਰਾਮ ਵਿੱਚ ਵੱਖ ਵੱਖ ਦੇਸ਼ਾਂ ਤੋਂ ਕਵੀਆਂ ਨੇ ਸਾਹਿਤਕ ਸਾਂਝਾ ਪਾਈਆਂ। ਪ੍ਰੋਗਰਾਮ ਦੇ ਆਰੰਭ ਵਿੱਚ ਰਮਿੰਦਰ ਰੰਮੀ ਨੇ ਸੱਭ ਮੈਂਬਰਜ਼ ਨੂੰ ਜੀ ਆਇਆ ਕਹਿੰਦਿਆਂ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਦੱਸਿਆ । ਉਹਨਾਂ ਇਹ ਵੀ ਕਿਹਾ ਕਿ ਡਾ ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਦੋ ਸਾਲ ਤੋਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦਾ ਇਕ ਮਜ਼ਬੂਤ ਥੰਮ ਹਨ ਤੇ ਹਮੇਸ਼ਾਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਯੋਗ ਅਗਵਾਈ ਕਰਦੇ ਹਨ ਤੇ ਆਪਣਾ ਭਰਪੂਰ ਸਹਿਯੋਗ ਵੀ ਦਿੰਦੇ ਹਨ ।
ਰਿੰਟੂ ਭਾਟੀਆ ਨੇ ਪੰਜਾਬੀ ਭਾਸ਼ਾ ਬਾਰੇ ਗੱਲਬਾਤ ਕਰਦਿਆਂ ਪ੍ਰੋਗਰਾਮ ਦੀ ਜਾਣ ਪਛਾਣ ਕਰਵਾਈ । ਡਾ ਸਰਬਜੀਤ ਕੌਰ ਸੋਹਲ ਨੇ ਸੱਭ ਮੈਂਬਰਜ਼ ਨੂੰ ਨਿੱਘਾ ਜੀ ਆਇਆ ਕਿਹਾ ਅਤੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਹਾੜੇ ਦੀ ਮੁਬਾਰਕਬਾਦ ਦੇਂਦਿਆਂ ਮਾਤ ਭਾਸ਼ਾ ਨਾਲ ਸਬੰਧਤ ਕਾਵਿ ਰਚਨਾ ਸਾਂਝੀ ਕੀਤੀ। ਉਪਰੰਤ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸਰਪ੍ਰਸਤ ਸੁਰਜੀਤ ਕੌਰ ਨੇ ਪੰਜਾਬ ਵਿੱਚ ਆਮ ਬੋਲ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਚਿੰਤਾ ਪ੍ਰਗਟ ਕਰਦਿਆਂ ਅਤੇ ਪ੍ਰਵਾਸ ਵਿੱਚ ਸਥਾਪਤ ਹੋਣ ਲਈ ਜਦੋ ਜਹਿਦ ਕਰ ਰਹੇ ਲੋਕਾਂ ਦੀ ਸੰਵੇਦਨਾ ਪ੍ਰਗਟ ਕੀਤੀ। ਸ੍ਰ ਪਿਆਰਾ ਸਿੰਘ ਕੁੱਦੋਵਾਲ ਮੁੱਖ ਸਲਾਹਕਾਰ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਨੇ ਪੰਜਾਬੀ ਭਾਸ਼ਾ ਦੀ ਮਹੱਤਤਾ ਦੱਸੀ ਅਤੇ ਪੰਜਾਬੀ ਭਾਸ਼ਾ ਲਈ ਆਪਣੀ ਮੁਹੱਬਤ ਦਾ ਇਜ਼ਹਾਰ ਕਰਦਿਆਂ ਇਸ ਨੂੰ ਆਪਣੇ ਵੈਲਨਟਾਈਨ ਦੱਸਦਿਆਂ ਵੈਲਨਟਾਇਨ ਡੇਅ ਦੇ ਪਿਛੋਕੜ ਬਾਰੇ ਬਾਖੂਬੀ ਜਾਣਕਾਰੀ ਦਿੱਤੀ। ਕਾਵਿ ਮਿਲਣੀ ਦਾ ਸੰਚਾਲਨ ਨਾਮਵਰ ਐਂਕਰ, ਸ਼ਾਇਰਾ ਤੇ ਸਾਹਿਤਕਾਰ ਡਾ ਬਲਜੀਤ ਕੌਰ ਰਿਆੜ ਜੀ ਨੇ ਕੀਤਾ ਜੋਕਿ ਕਾਬਿਲੇ ਤਾਰੀਫ਼ ਸੀ । ਡਾ ਬਲਜੀਤ ਕੌਰ ਜੀ ਇਕ ਮੰਝੇ ਹੋਏ ਬੁਲਾਰਾ ਤੇ ਟੀ ਵੀ ਹੋਸਟ ਹਨ । ਬਹੁਤ ਸਹਿਜ ਤੇ ਸ਼ਾਂਤ- ਚਿੱਤ ਹੋਕੇ ਐਂਕਰਿੰਗ ਕਰਦੇ ਹਨ । ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ ਤੇਜਿੰਦਰ ਸਿੰਘ ਗਿੱਲ ਨੇ ਪੰਜਾਬੀ ਭਾਸ਼ਾ ਸਬੰਧੀ ਸਰਕਾਰੀ ਯੋਜਨਾਵਾਂ ਅਤੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਅਰਤਿੰਦਰ ਸੰਧੂ ਨੇ ਮਾਂ ਬੋਲੀ ਪੰਜਾਬੀ ਪ੍ਰਤੀ ਮੋਹ ਦਾ ਪ੍ਰਗਟਾਅ ਆਪਣੀ ਨਜ਼ਮ ਰਾਂਹੀ ਕੀਤਾ। ਪ੍ਰਿਤਪਾਲ ਕੌਰ ਚਾਹਲ ਨੇ ਤਰਨੰਮ ਵਿੱਚ ਇਕ ਰਚਨਾ ਗਾ ਕੇ ਮਨ ਮੋਹ ਲਿਆ। ਪਾਕਿਸਤਾਨੀ ਸ਼ਾਇਰਾ ਰਖਸ਼ੰਦਾ ਨਾਵੇਦ ਨੇ ਪੰਜਾਬੀ ਭਾਸ਼ਾ ਨੂੰ ਦੋਹਾਂ ਦੇਸ਼ਾਂ ਨੂੰ ਜੋੜਨ ਲਈ ਇਕ ਪੁਲ ਦੱਸਿਆ ਅਤੇ ਆਪਣੀ ਰਚਨਾ ਰਾਹੀਂ ਪਿਆਰ ਦਾ ਸੁਨੇਹਾ ਦਿੱਤਾ। ਡਾ ਜਗਮੋਹਨ ਸੰਘਾ ਨੇ ਅਤੇ ਸ਼ਾਇਰਾ ਸਿਮਰਤ ਗਗਨ ਨੇ ਨਾਰੀ ਸੰਵੇਦਨਾ ਨਾਲ ਜੁੜੀ ਰਚਨਾ ਸੁਣਾਈ। ਨੌਜਵਾਨ ਸ਼ਾਇਰਾ ਸਤਵੀਰ ਰਾਜੇਆਣਾ ਨੇ ਮਾਂ ਬੋਲੀ ਪ੍ਰਤੀ ਸ਼ਰਧਾ ਭਾਵ ਪ੍ਰਗਟ ਕੀਤੀ। ਡਾ ਲਖਵਿੰਦਰ ਸਿੰਘ ਗਿੱਲ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਪਿਆਰ ਦਾ ਇਜ਼ਹਾਰ ਕਰਦੀ ਪ੍ਰਭਾਵਸ਼ਾਲੀ ਰਚਨਾ ਸੁਣਾਕੇ ਸਭ ਦਾ ਮਨ ਮੋਹ ਲਿਆ। ਅਮਰਜੀਤ ਪੰਛੀ ਅਤੇ ਤ੍ਰਿਲੋਕ ਸਿੰਘ ਢਿੱਲੋਂ ਨੇ ਵੀ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਅਤੇ ਪਿਆਰ ਪ੍ਰਗਟਾਓਂਦੀਆਂ ਕਾਵਿ ਰਚਨਾਵਾਂ ਸੁਣਾਈਆਂ। ਅੰਤ ਵਿੱਚ ਪ੍ਰੋ ਕੁਲਜੀਤ ਕੌਰ ਸੀਨੀਅਰ ਮੀਤ ਪ੍ਰਧਾਨ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਨੇ ਕਾਵਿ ਮਿਲਣੀ ਵਿੱਚ ਸ਼ਾਮਲ ਸਭ ਸ਼ਖ਼ਸੀਅਤਾਂ ਦਾ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਅਤੇ ਪੰਜਾਬ ਸਾਹਿਤ ਅਕਾਦਮੀ ਵਲੋਂ ਧੰਨਵਾਦ ਕੀਤਾ।
ਪ੍ਰੋ ਕੁਲਜੀਤ ਜੀ ਨੇ ਮੀਟਿੰਗ ਨੂੰ ਸਮਅੱਪ ਵੀ ਕੀਤਾ ਤੇ ਸੱਭ ਸ਼ਾਇਰਾ ਦੀਆਂ ਰਚਨਾਵਾਂ ਦੇ ਬਾਰੇ ਆਪਣੇ ਵਿਚਾਰ ਵੀ ਸਾਂਝੇ ਕੀਤੇ । ਇਸ ਪ੍ਰੋਗਰਾਮ ਵਿੱਚ ਅਮਨਬੀਰ ਸਿੰਘ ਧਾਮੀ , ਸ ਹਰਦਿਆਲ ਸਿੰਘ ਝੀਤਾ , ਹਰਦੀਪ ਕੌਰ ਜੀ , ਰਾਜਬੀਰ ਗਰੇਵਾਲ, ਡਾ ਜਸਬੀਰ ਸਿੰਘ ਦੇਸੂਵੀ, ਡਾ ਰਵਿੰਦਰ ਕੌਰ ਭਾਟੀਆ, ਸਤਪਾਲ ਕੌਰ, ਮਨਜੀਤ ਸੇਖੋਂ, ਵਰਿੰਦਰ ਸਿੰਘ ਵਿਰਦੀ, ਪ੍ਰੋ ਨਵਰੂਪ, ਪ੍ਰੋ ਜਸਪਾਲ ਸਿੰਘ ਇਟਲੀ, ਅਜੈਬ ਸਿੰਘ ਚੱਠਾ, ਦੀਪ ਕੁਲਦੀਪ ਤੇ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਆਪਣੀ ਸ਼ਮੂਲੀਅਤ ਕੀਤੀ ।ਇਹ ਜਾਣਕਾਰੀ ਪ੍ਰੋ ਕੁਲਜੀਤ ਕੌਰ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ ।
ਇਸ ਸਫ਼ਲ ਪ੍ਰੋਗ੍ਰਾਮ ਲਈ ਤੁਸੀਂ ਸੱਭ ਵਧਾਈ ਦੇ ਪਾਤਰ ਹੋ ਜੀ। ਆਸ ਕਰਦੇ ਹਾਂ ਕਿ ਆਪ ਜੀ ਦਾ ਸਾਥ ਤੇ ਸਹਿਯੋਗ ਹਮੇਸ਼ਾਂ ਮਿਲਦਾ ਰਹੇਗਾ ਜੀ। ਧੰਨਵਾਦ ਸਹਿਤ ।
ਬਹੁਤ ਸਤਿਕਾਰ ਸਹਿਤ ਹਮੇਸ਼ਾਂ ਤੁਹਾਡੀ ਸੇਵਾ ਵਿੱਚ ਹਾਜ਼ਿਰ ਤੁਹਾਡੀ ਆਪਣੀ :-
ਰਮਿੰਦਰ ਰੰਮੀ
ਫ਼ਾਊਂਡਰ ਤੇ ਪ੍ਰਬੰਧਕ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।