(ਸਮਾਜ ਵੀਕਲੀ)
ਮੈ ਅਕਸਰ ਸੋਚਦਾ ਹਾਂ
ਕੀਹ ਮਜਦੂਰ ਕਦੋ ਤੱਕ
ਆਪਣੇ ਲੇਖਾਂ ਨੂੰ ਕੋਂਸੇ ਗਾ
ਜਾਗੇਗਾ ਨਹੀਂ, ਜਦੋਂ ਤੱਕ
ਜਦੋਂ ਇਹਨਾਂ ਲੇਖਾਂ ਵਾਲੇ
ਆਲਸ ਨੂੰ ਤਿਆਗ ਦੇਣਾ
ਜਿੰਦਗੀ ਦੇ ਸੰਘਰਸ਼ ਦਾ
ਉਦੋਂ ਮੁੱਲ ਪੂਰਾ ਲੈਣਾ
ਕੀਹ ਅਸਾਡੇ ਹਥੌੜਿਆਂ ਸ਼ੈਨੀਆ
ਨੂੰ ਜੰਗ ਖਾਹ ਰਿਹਾ
ਸਾਡੀ ਕਿਰਤ ਲੁੱਟ ਕੋਈ
ਵਿਹਲੜ ਨੰਗ ਖਾਹ ਰਿਹਾ
ਜਦੋਂ ਇਨ੍ਹਾਂ ਸਰਮਾਏਦਾਰਾਂ ਦੀ
ਅਸੀ ਲੁੱਟ ਨਾਂ ਸਹਾਂਗੇ
ਹਰ ਬਜਾਰ, ਗਲੀ ਮੁਹੱਲੇ
ਬਾਗੀ ਹੋ ਇਨਕਲਾਬ ਕਹਾਂਗੇ
ਜਿੱਥੇ ਰੋਜ ਲੁੱਟਿਆ ਜਾਂਦਾ ਏ
ਸਾਡੀ ਅਣਖ, ਵਫਾਦਾਰੀ ਨੂੰ
ਜਿਸਨੂੰ ਤੁਸੀਂ ਮਿਹਨਤਾਨਾ ਜਤਾਉਂਦੇ
ਅਸੀ ਸਮਝਦੇ, ਤੁਹਾਡੀ ਮਕਾਰੀ ਨੂੰ
ਅਸੀ ਭਾਵੇਂ ਲੱਖ ਚੱਟੀਏ
ਤੁਹਾਡੇ ਨਿਆਣਿਆਂ ਦੀ ਲਾਲਾਂ
ਸਾਡੇ ਬੱਚਿਆਂ ਨੂੰ ਘੂਰ ਦੇ
ਕਹਿ ਪਰਾ ਹੱਟ ਸੀਅ ਕਾਲਾ
ਮੈ ਸੁਣਦਾ ਅਸਾਡੇ ਪਿਓ ਦਾਦਿਆਂ ਤੋਂ
ਕੀਹ ਧਨਾਢਾਂ ਨਾਲ ਨਾ ਅੜੀਏ
ਇੱਕ ਦੋ ਰੁਪਏ ਖਾਤਰ
ਲੁੱਚੜਾ ਦੇ ਲਾਣੇ ਨਾਲ ਨਾ ਲੜੀਏ
ਆਪਣੇ ਹੱਕ ਦੀ ਮਿਹਨਤ
ਹੁਣ ਨਾ, ਅਸੀਂ ਲੁਟਾਵਾਗੇਂ
ਚੂਹੜੇ ਤੇ, ਸ਼ੀਰੀ ਪਾਲੀ
ਹੁਣ ਨਾ, ਅਸੀਂ ਅਖਵਾਗੇਂ
ਹੁਣ ਯੁੱਗ ਅਸ਼ਾ ਬਦਲ ਦੇਣਾ
ਵਰਾ ਚੜਿਆ ਈ ਲੀਪ
ਹੁਣ ਬਾਜੀ ਜਿੱਤ ਲੈਣੀ
ਅਸ਼ਾ ਲਾ ਦੁੱਕੀ ਦੀ ਸੀਪ
ਰਿਕਵੀਰ ਗਰੀਬ ਬੇਸ਼ੱਕ ਜੰਮੇ
ਗਰੀਬੀ ਨਾ, ਹੁਣ ਅਖੀਰੀ ਏ
ਗਰੀਬੀ ਦੀਆਂ ਤੋੜ ਜੰਜੀਰਾਂ
ਮਰਨਾ ਤਾਂ ਵਿੱਚ ਅਮੀਰੀ ਏ
ਰਿਕਵੀਰ ਰਿੱਕੀ
ਮਾਨਸਾ, 98157 43544