(ਸਮਾਜ ਵੀਕਲੀ)
ਉਹ ਚੁੱਪਚਾਪ ਕਰਦੀ
ਆਪਣਾ ਕੰਮ
ਨਾ ਸ਼ੋਹਰਤ ਦੀ ਇੱਛਾ
ਨਾ ਨਾਮ ਦੀ ਚਾਹ
ਲਗਨ ਹੈ ਜੋੜਨ ਦੀ
ਕਰਦੀ ਇਕੱਠੇ ਸਾਹਿਤ ਦੇ ਮੋਤੀ
ਪਿਰੋ ਦਿੰਦੀ ਇਕ ਧਾਗੇ ਵਿੱਚ
ਬਣਾਉਂਦੀ ਮਾਂ ਬੋਲੀ ਦਾ
ਰੰਗ ਬਿਰੰਗਾ ਹਾਰ
ਜਿਵੇਂ ਰੀਝ ਨਾਲ ਕੱਢਦੀ ਹੋਵੇ
ਰੰਗ ਬਿਰੰਗੀ ਫੁੱਲਕਾਰੀ
ਕਵਿਤਾ, ਕਹਾਣੀ ਦੇ ਫੁੱਲ ਪਾ ਸਜਾਉਂਦੀ
ਜਾਂਦੇ ਸਭ ਉਸਤੋਂ ਵਾਰੀ
ਹੱਸਦੀ ਹੱਸਦੀ ,
ਸਭ ਦੀ ਗੱਲ ਸਹਿੰਦੀ
ਹੌਲੀ ਹੌਲੀ ,
ਆਪਣੀ ਗੱਲ ਕਹਿੰਦੀ
ਬਣ ਵਿਚਰਦੀ
ਸਭ ਦੀ ਆਪਣੀ
ਲੱਗੀ ਰਹਿੰਦੀ ਆਪਣੇ ਕੰਮੀ
ਬੜੀ ਪਿਆਰੀ ਸਾਡੀ ਰੰਮੀ ।