ਰਵਿੰਦਰ ਵੈਸ਼ਨਵ ਪੰਜਾਬ ਭਾਜਪਾ ਓਬੀਸੀ ਮੋਰਚਾ ਦਾ ਸਕੱਤਰ ਨਿਯੁਕਤ

ਡੇਰਾਬੱਸੀ (ਸਮਾਜ ਵੀਕਲੀ) ਸੰਜੀਵ ਸਿੰਘ ਸੈਣੀ, ਮੋਹਾਲੀ : ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਨਵੀਂ ਬਣਾਈ ਗਈ ਜਥੇਬੰਦੀ ਵਿੱਚ ਡੇਰਾਬੱਸੀ ਦੇ ਰਵਿੰਦਰ ਵੈਸ਼ਨਵ ਨੂੰ ਪੰਜਾਬ ਪ੍ਰਦੇਸ਼ ਓਬੀਸੀ ਮੋਰਚਾ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਮੋਰਚਾ ਪ੍ਰਧਾਨ ਰਾਜਿੰਦਰ ਬਿੱਟਾ ਨੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਜਨਰਲ ਸਕੱਤਰ ਜੀਵਨ ਗੁਪਤਾ, ਸਕੱਤਰ ਸੰਜੀਵ ਖੰਨਾ ਅਤੇ ਓਬੀਸੀ ਮੋਰਚਾ ਇੰਚਾਰਜ ਮੋਨਾ ਜੈਸਵਾਲ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਓਬੀਸੀ ਮੋਰਚਾ ਪੰਜਾਬ ਦੇ ਨਵੇਂ ਅਹੁਦੇਦਾਰਾਂ ਅਤੇ ਕਾਰਜਕਾਰਨੀ ਕਮੇਟੀ ਦੀ ਸੂਚੀ ਜਾਰੀ ਕੀਤੀ ਹੈ। ਰਵਿੰਦਰ ਵੈਸ਼ਨਵ ਨੂੰ ਇੱਕ ਵਾਰ ਫਿਰ ਮੋਰਚੇ ਵਿੱਚ ਸਕੱਤਰ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ। ਉਨ੍ਹਾਂ ਦੀ ਨਿਯੁਕਤੀ ‘ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਮੌਜੂਦਾ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਮੰਡਲ ਡੇਰਾਬੱਸੀ ਦੇ ਪ੍ਰਧਾਨ ਅਮਨ ਰਾਣਾ, ਮੰਡਲ ਡੇਰਾਬੱਸੀ ਦੇ ਪ੍ਰਧਾਨ ਸੁਖਦੇਵ ਰਾਣਾ, ਓਬੀਸੀ ਮੋਰਚਾ ਮੰਡਲ ਦੇ ਪ੍ਰਧਾਨ ਜਸਵਿੰਦਰ ਜੱਸੀ, ਐੱਸਸੀ ਮੋਰਚਾ ਮੰਡਲ ਦੇ ਪ੍ਰਧਾਨ ਰਾਧੇਸ਼ਿਆਮ, ਓਬੀਸੀ ਮੋਰਚਾ ਦੇ ਜਨਰਲ ਸਕੱਤਰ ਦਿਨੇਸ਼ ਵੈਸ਼ਨਵ ਦਾ ਧੰਨਵਾਦ ਕੀਤਾ | .

 

Previous articleਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਸਰਕਾਰ ਦੀ ਰਾਜਸੀ ਚੁੱਪ ਦੇ ਵਿਰੋਧ ਵਿੱਚ 15 ਨੂੰ ਵਿਸ਼ਾਲ ਧਰਨਾ
Next articleਅੰਤਰਰਾਸ਼ਟਰੀ ਕਬੱਡੀ ਕੱਪ 12 ਮਾਰਚ 2023 ਨੂੰ ਪਿੰਡ ਕੁਰੜ ਛਾਪਾ ਵਿਖੇ ।