ਮੋਹਨ ਸਿੰਘ ਨੇ ਭਾਰਤ ਦੀ ਸਭ ਤੋਂ ਵੱਡੀ ਅਥਲੀਟ ਨੂੰ ਸਿਜਦਾ ਕਰਕੇ ਮਨਾਈ ਜਿੱਤ ਦੀ ਖੁਸ਼ੀ

ਗੁਰਬਿੰਦਰ ਸਿੰਘ ਰੋਮੀ, ਅਲਵਰ (ਰਾਜਸਥਾਨ) (ਸਮਾਜ ਵੀਕਲੀ): 6 ਤੇ 7 ਫਰਵਰੀ ਨੂੰ ਹੋਈ ਓਪਨ ਅਥਲੈਟਿਕਸ ਚੈਪੀਅਨਸ਼ਿਪ: 2023 ਵਿੱਚ ਭਾਰਤ ਦੇ ਵੱਖੋ-ਵੱਖ ਸੂਬਿਆਂ ਤੋਂ ਆਏ ਖਿਡਾਰੀਆਂ ਨੇ ਖੂਬ ਜੋਹਰ ਵਿਖਾਏ। ਇਹਨਾਂ ਵਿੱਚੋਂ ਹੀ ਹਰਿਆਣਾ ਤੋਂ ਆਈ 106 ਸਾਲਾ ਖਿਡਾਰਨ ਰਾਮਾ ਬਾਈ ਖਿੱਚ ਦਾ ਕੇਂਦਰ ਬਣੀ ਰਹੀ। ਬੇਸ਼ੱਕ ਸ਼੍ਰੀਮਤੀ ਬਾਈ ਨੂੰ ਸਾਰਿਆਂ ਨੇ ਹੀ ਰੱਜਵਾਂ ਸਤਿਕਾਰ ਦਿੱਤਾ ਪਰ ਰੋਪੜ ਤੋਂ ਪਹੁੰਚੇ ਤੇ ਚਾਰ ਤਮਗਿਆਂ (2 ਸੋਨੇ ਤੇ 2 ਤਾਂਬੇ) ਦੇ ਜੇਤੂ 65+ ਖਿਡਾਰੀ ਮੋਹਨ ਸਿੰਘ ਚਾਹਲ ਨੇ ਆਪਣੀ ਜਿੱਤ ਦੀ ਖੁਸ਼ੀ ਵਿਸ਼ੇਸ਼ ਤੌਰ ‘ਤੇ ਰਾਮਾ ਬਾਈ ਤੋਂ ਆਸ਼ੀਰਵਾਦ ਲੈ ਕੇ ਮਨਾਈ। ਜਿਕਰਯੋਗ ਹੈ ਕਿ ਸ਼੍ਰੀਮਤੀ ਬਾਈ ਨੇ ਇਸ ਚੈਂਪੀਅਨਸ਼ਿਪ ਵਿੱਚ 100 ਤੇ 200 ਮੀਟਰ ਦੀਆਂ ਦੌੜਾਂ ਬੜੀ ਆਸਾਨੀ ਨਾਲ਼ ਲਗਾਈਆਂ ਅਤੇ ਸੋਨ ਤਮਗੇ ਜਿੱਤੇ।

 

Previous articleਪ੍ਰਸਿੱਧ ਫਿ਼ਲਮੀ ਤੇ ਕਮੇਡੀਅਨ ਤਨੋਜ ਟਿੱਬਾ(ਬੀਬੋ ਭੂਆ) ਦਾ ਯੂ ਕੇ ਪਹੁੰਚਣ ਤੇ ਗੋਲਡਨ ਵਿਰਸਾ ਯੂ ਕੇ ਵੱਲੋਂ ਨਿੱਘਾ ਸਵਾਗਤ
Next articleਜੀ.ਡੀ.ਗੋਇਨਕਾ ਇੰਟਰਨੈਸ਼ਨਲ ਸਕੂਲ ਵਿਖੇ ਵੱਖ- ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਨਗਦ ਇਨਾਮ ਦੇ ਸਨਮਾਨਿਤ ਕੀਤਾ