ਗੀਤ ‘ਅਣਖ਼’ ਨੂੰ ਸੰਗਤਾਂ ਵਲੋਂ ਬਹੁਤ ਹੀ ਭਰਪੂਰ ਪਿਆਰ ਮਿਲ ਰਿਹਾ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 646 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੀਰ ਮਿਊਜ਼ਿਕ ਅਕੈਡਮੀ ਦੀ ਸਟੂਡੈਂਟ ਸੁਰੀਲੀ ਗਾਇਕਾ ਸੁਰ ਸੁਨੈਨਾ ਦੇ ਧਾਰਮਿਕ ਗੀਤ ‘ਅਣਖ਼’ ਦਾ ਪੋਸਟਰ ਪਿੰਡ ਮੁਠੱਡਾਂ ਕਲਾਂ ਦੇ ਸਰਪੰਚ ਮਾਨਯੋਗ ਸ੍ਰੀ ਕਾਂਤੀ ਮੋਹਨ ਦੁਵਾਰਾ ਰਿਲੀਜ਼ ਕੀਤਾ ਗਿਆ। ਜਨਾਬ ਉਸਤਾਦ ਕਿਆਦ ਸਿੰਘ ਦੁਵਾਰਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ, ਕਿ ਗਾਇਕਾ ਸੁਰ ਸੁਨੈਨਾ ਦੇ ਗਾਏ ਇਸ ਧਾਰਮਿਕ ਗੀਤ ‘ਅਣਖ਼’ ਨੂੰ ਗੀਤਕਾਰ ਪ੍ਰੇਮ ਫੁਗਲਾਣਾ ਦੁਵਾਰਾ ਲਿਖਿਆ ਗਿਆ ਤੇ ਸੰਗੀਤ ਪ੍ਰੀਤ ਬਲਿਹਾਰ ਅਤੇ ਵੀਡੀਓ ਸੰਦੀਪ ਪਾਲ ਦੁਵਾਰਾ ਤਿਆਰ ਕੀਤਾ ਗਿਆ ਏ, ਗੀਤ ਅਣਖ਼ ਨੂੰ ਪਿਛਲੇ ਦਿਨੀ ਪ੍ਰੇਮ ਫੁਗਲਾਣਾ ਚੈਨਲ ਵਲੋਂ ਟੀ.ਵੀ, ਯੂ-ਟਿਊਬ ਅਤੇ ਬਾਕੀ ਸਾਰੀਆ ਸੋਸਲ ਸਾਈਟਾਂ ਤੇ ਬਹੁਤ ਵੱਡੇ ਪੱਧਰ ਤੇ ਪੇਸ ਕੀਤਾ ਗਿਆ ਏ। ਜਿਸ ਨੂੰ ਸੰਗਤਾਂ ਵਲੋਂ ਬਹੁਤ ਹੀ ਭਰਪੂਰ ਪਿਆਰ ਮਿਲ ਰਿਹਾ ਏ।ਗੀਤ ‘ਅਣਖ਼’ ਦੇ ਪੋਸਟਰ ਨੂੰ ਰਿਲੀਜ਼ ਕਰਨ ਮੌਕੇ ਸਰਪੰਚ ਕਾਂਤੀ ਮੋਹਨ, ਪੰਚ ਗੁਰਮੀਤ ਲਾਲ, ਗਾਇਕ ਕਿਆਦ ਸਿੰਘ, ਬਨਾਰਸੀ ਦਾਸ, ਸਰਬਜੀਤ ਮੈਹਮੀ, ਬਲਵੀਰ ਮੈਹਮੀ, ਤਰਸੇਮ ਲਾਲ ਲਾਲੀ ਅਤੇ ਜਗਦੀਪ ਜੀ ਮੌਜੂਦ ਸਨ।ਆਸ਼ ਹੈ ਕਿ ਸੁਰੀਲੀ ਗਾਇਕਾ ਸੁਰ ਸੁਨੈਨਾ ਇੱਕ ਦਿਨ ਗਾਇਕੀ ਦੀਆਂ ਬੁਲੰਦੀਆਂ ਛੁਹਵੇਗੀ, ਉਮੀਦ ਕਰਦੇ ਹਾਂ ਆਪ ਸਭ ਇਸ ਗੀਤ ਅਣਖ਼ ਨੂੰ ਹੋਰ ਵੀ ਬਹੁਤ ਭਰਪੂਰ ਪਿਆਰ ਦਿਓਗੇ।