(ਸਮਾਜ ਵੀਕਲੀ)
ਹਰ ਕੋਈ ਚੂੰਡ-ਚੂੰਡ ਖਾਣਾ ਚਾਹਵੇ,
ਬ੍ਰੈਕਟਾਂ ਪਾਉਣ ਵਾਲੀ ਬਾਬੂਸ਼ਾਹੀ ਤੋਂ ਬਚਕੇ।
ਮਾਸਟਰ ਚਾਬੀ ਅਪਣੇ ਕਾਬੂ ਵਿਚ ਹੁੰਦੀ,
ਤੋੜ ਮਰੋੜ ਗੱਲ ਰੱਖਣੀ ਆਪਣੇ ਹੱਕ ਤੇ।
ਗੱਲ ਚੱਲੀ ਸਰਕਾਰੀ ਕੁਨੈਕਸ਼ਨਾਂ ਦੀ,
ਬਿਜਲੀ ਪ੍ਰੀਪੇਡ ਮੀਟਰ ਲਾਉਣੇ ਕੀਤੇ ਲਾਜ਼ਮੀ ਸੁਧਾਰ ਲਈ।
ਬਿਜਲੀ ਬਿਲਾਂ ਦਾ ਪਹਿਲਾਂ ਕਰਨਾ ਪਊ ਭੁਗਤਾਨ,
ਸਬਸੀਡੀ ਦੇਣੀ ਪਊ, ਕਰਜ਼ਾ ਲੈਣਾ ਪਊ,ਔਖਾ ਹੋਊ ਸਰਕਾਰ ਲਈ।
ਜਲ ਘਰਾਂ ਦਾ ਬਿਜਲੀ ਬਕਾਇਆ ਖੜਾ ਵੱਡੇ ਪੈਮਾਨੇ ਤੇ,
ਸਾਰੇ ਸਰਕਾਰੀ ਦਫਤਰਾਂ ਦੇ ਬਿੱਲ ਵੀ ਉਧਾਰ ਚੱਲਦੇ।
ਕੱਟ ਲਾਉਣੇ ਪੈਣਗੇ ਹਨੇਰੇ ਦੇ, ਜੇ ਪੈਸਾ ਨਾ ਭਰਿਆ ਪਹਿਲਾਂ,
ਕੇਂਦਰ ਵੀ ਚਾਹੇ ਸੂਬਾ ਸਰਕਾਰ ਦੇ ਥੰਮ ਰਹਿਣ ਹੱਲਦੇ ।
ਅਫਸਰਸ਼ਾਹੀ ਨੂੰ ਲੱਗੀਆਂ ਮੌਜਾਂ, ਘਰੇਲੂ ਬਿਜਲੀ ਬਿਲ,
ਸਰਕਾਰੀ ਖਾਤੇ ਵਿੱਚ ਹੀ ਜੋੜ ਦਿੰਦੇ।
ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਕਿਸਾਨ ਨ੍ਹੀਂ ਆਉਂਦੇ ਲੋਟ,
ਸਾਰੇ ਕੰਮ ਛੱਡ ਧਰਨਿਆਂ ਤੇ ਬੈਠੇ ਰਹਿਣ, ਟੋਲ ਤੋੜ ਦਿੰਦੇ ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639