ਸ. ਦਰਸ਼ਨ ਸਿੰਘ ਸਰਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਲੁਧਿਆਣਾ (ਸਮਾਜ ਵੀਕਲੀ)- ਲੁਧਿਆਣਾ ਨਿਵਾਸੀ ਸਮਾਜ ਸੇਵੀ ਸ. ਦਰਸ਼ਨ ਸਿੰਘ ਸਰਾਂ ਬੀਤੇ ਦਿਨੀਂ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ ।ਉਹਨਾਂ ਦੀ ਅਚਾਨਕ ਹੋਈ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਮਾਸਟਰ ਬਲਦੇਵ ਸਿੰਘ ਸ਼ੇਖੂਪੁਰਾ ਨੇ ਦੱਸਿਆ ਕਿ ਸ. ਦਰਸ਼ਨ ਸਿੰਘ ਬਹੁਤ ਹੀ ਨੇਕ ਦਿਲ ਇਨਸਾਨ ਸਨ, ਉਹ ਹਮੇਸ਼ਾਂ ਲੋੜਵੰਦਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਸਨ। ਉਹਨਾਂ ਨਮਿਤ ਪ੍ਰਕਾਸ਼ ਕਰਵਾਏ ਗਏ ਸ਼੍ਰੀ ਸਹਿਜ ਪਾਠ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 10 ਫਰਵਰੀ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪਾਤਸ਼ਾਹੀ ਪਹਿਲੀ ਅਤੇ ਛੇਵੀਂ, ਦੁੱਗਰੀ (ਲੁਧਿਆਣਾ) ਵਿਖੇ ਦੁਪਹਿਰ 12 ਤੋਂ 1 ਵਜ਼ੇ ਹੋਵੇਗੀ ।

ਇਸ ਦੁੱਖ ਦੀ ਘੜੀ ਵਿੱਚ ਸ. ਦਰਸ਼ਨ ਸਿੰਘ ਜੀ ਦੇ ਧਰਮ ਸੁਪਤਨੀ ਮਨਜੀਤ ਕੌਰ, ਉਹਨਾਂ ਦੇ ਸਪੁੱਤਰ ਸਤਨਾਮ ਸਿੰਘ ਅਤੇ ਸੱਤਪਾਲ ਸਿੰਘ ਨਾਲ ਇਲਾਕੇ ਦੀਆਂ ਧਾਰਮਿਕ ਅਤੇ ਰਾਜਨੀਤਿਕ ਸਖਸ਼ੀਅਤਾਂ ਨੇ ਦੁੱਖ ਸਾਂਝਾ ਕੀਤਾ। ਇਸ ਸਮੇਂ ਅੰਮ੍ਰਿਤਪਾਲ ਸਿੰਘ ਗੁਜ਼ਰਾਤ, ਯਾਦਵਿੰਦਰ ਸਿੰਘ ਪਟਿਆਲਾ, ਗੁਰਿੰਦਰ ਸਿੰਘ ਫੱਲੇਵਾਲ, ਡਾਕਟਰ ਸੰਦੀਪ ਸਿੰਘ, ਲੈਕਚਰਾਰ ਹਰਜੀਤ ਸਿੰਘ, ਡਾਕਟਰ ਦਰਸ਼ਨ ਸਿੰਘ, ਕਾਮਰੇਡ ਰਜਿੰਦਰ ਸਿੰਘ , ਗੋਪੀ ਦੁੱਗਰੀ, ਰਾਜਿੰਦਰ ਸਿੰਘ ਸ਼ੇਖੂਪੁਰਾ, ਜਗਦੇਵ ਸਿੰਘ ਸ਼ੇਖੂਪੁਰਾ, ਕੁਲਦੀਪ ਸਿੰਘ ਖੰਡੂਰ, ਗੁਰਦੀਪ ਸਿੰਘ ਖੰਡੂਰ, ਕੁਲਵੰਤ ਸਿੰਘ ਹਾਂਸ, ਕਰਮਜੀਤ ਸਿੰਘ ਪੰਡੋਰੀ, ਕਮਲਜੀਤ ਕੌਰ, ਪਮਲਜੀਤ ਕੌਰ, ਸੁਖਵਿੰਦਰ ਕੌਰ, ਰਾਜਵੰਤ ਕੌਰ ਅਤੇ ਦਲਬੀਰ ਕੌਰ ਆਦਿ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਏ।

Previous articleजमीन-मकान बचाओ संयुक्त मोर्चा के तत्वाधान में खिरियां बाग में 119 वें दिन जारी रहा धरना
Next articleਨੈਸ਼ਨਲ ਓਪਨ ਅਥਲੈਟਿਕਸ ਮੀਟ ਅਲਵਰ (ਰਾਜਸਥਾਨ) ਵਿੱਚ ਛਾਏ ਰੋਪੜ ਦੇ ਮਾਸਟਰ ਅਥਲੀਟ