ਆਪ ਸਰਕਾਰ ਵਲੋਂ ਪੰਜਾਬ ’ਚ ਰੇਤ ਦਾ ਭਾਅ 5.50 ਰੁਪਏ ਪ੍ਰਤੀ ਫੁੱਟ ਕਰਨਾ ਸ਼ਲਾਘਾਯੋਗ ਕਦਮ-ਰਣਵੀਰ ਕੰਦੋਲਾ

ਦੁਬਈ (ਸਮਾਜ ਵੀਕਲੀ) ਫਰਵਰੀ (ਜੱਸੀ)-ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੀਆਂ 16 ਖੱਡਾਂ ਤੋਂ ਰੇਤ ਦਾ ਭਾਅ 5.50 ਰੁਪਏ ਪ੍ਰਤੀ ਫੁੱਟ ਕਰਨਾ ਆਪ ਸਰਕਾਰ ਦਾ ਇੱਕ ਸ਼ਲਾਘਾਯੋਗ ਕਦਮ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਹਲਕਾ ਫਿਲੌਰ ਤੋਂ ਸੀਨੀਅਰ ਆਗੂ ਰਣਵੀਰ ਸਿੰਘ ਕੰਦੋਲਾ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਚੁਣੀ ਹੋਈ ਸਰਕਾਰ ਹੈ। ਉਨਾਂ ਕਿਹਾ ਕਿ ਇਹ ਇੱਕ ਬਹੁਤ ਹੀ ਵੱਡਾ ਤੇ ਸ਼ਲਾਘਾਯੋਗ ਕਦਮ ਹੈ, ਜਿਸ ਨਾਲ ਜਿੱਥੇ ਹਰ ਵਰਗ ਨੂੰ ਫਾਇਦਾ ਹੋਵੇਗਾ, ਉੱਤੇ ਹੀ ਰੇਤ ਮਾਫੀਆ ਵੀ ਖਤਮ ਹੋ ਜਾਵੇਗਾ। ਉਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬੇਹੱਦ ਠੋਸ ਫੈਸਲੇ ਲੈ ਰਹੀ ਹੈ। ਉਨਾਂ ਅੱਗੇ ਕਿਹਾ ਕਿ ਆਪ ਸਰਕਾਰ ਦੀ ਅਗਵਾਈ ਹੇਠ ਸੂਬੇ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ। ਰਣਵੀਰ ਸਿੰਘ ਕੰਦੋਲਾ ਨੇ ਅੱਗੇ ਕਿਹਾ ਕਿ ਉਨਾਂ ਨੂੰ ਭਰੋਸਾ ਹੈ ਕਿ ਆਉਣ ਵਾਲੇ ਦਿਨਾਂ ’ਚ ਆਪ ਸਰਕਾਰ ਪੰਜਾਬ ਦੀ ਬਿਹਤਰੀ ਲਈ ਹੋਰ ਠੋਸ ਕਰਦਮ ਉਠਾਏਗੀ।

 

Previous articleਸਾਬਕਾ ਵਿਧਾਇਕ ਮਰਹੂਮ ਸ਼ਿੰਗਾਰਾ ਰਾਮ ਸਹੂੰਗੜਾ ਦੇ ਨਾਂ ’ਤੇ ਰੱਖਿਆ ਜਾਵੇ ਕਿਸੇ ਮਾਰਗ, ਲਾਇਬ੍ਰੇਰੀ ਜਾਂ ਚੌਂਕ ਦਾ ਨਾਂ-ਅਵਤਾਰ ਹੀਰ
Next articleਗਾਇਕ ਤੇ ਗੀਤਕਾਰ ਗੁਰਨੇਕ ਛੋਕਰਾਂ ਦੇ ਧਾਰਮਿਕ ਗੀਤ ‘ਮੇਰੇ ਗੁਰੂ ਰਵਿਦਾਸ ਪਿਆਰੇ’ ਨੂੰ ਮਿਲ ਰਿਹਾ ਬੇਹੱਦ ਭਰਵਾਂ ਹੁੰਗਾਂਰਾ