ਦੁਬਈ/ਅੱਪਰਾ (ਸਮਾਜ ਵੀਕਲੀ) (ਜੱਸੀ)- ਪੰਜਾਬ ਪੁਲਿਸ ’ਚ ਪੂਰੀ ਇਮਾਨਦਾਰੀ ਨਾਲ ਵਧੀਆ ਸੇਵਾਵਾਂ ਨਿਭਾਉਣ ਲਈ ਜਾਣੇ ਜਾਂਦੇ ਤੇ ਪੁਲਿਸ ਚੌਂਕੀ ਅੱਪਰਾ ’ਚ ਬਤੌਰ ਚੌਂਕੀ ਇੰਚਾਰਜ ਸੇਵਾਵਾਂ ਨਿਭਾ ਚੁੱਕੇ ਏ. ਐੱਸ. ਆਈ ਸੁਖਵਿੰਦਰਪਾਲ ਸਿੰਘ ਸੋਢੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨਾਂ ਦੇ ਭਰਾ ਸ੍ਰੀ ਵਿਜੈ ਕੁਮਾਰ ਦੀ ਅਚਨਚੇਤ ਮੌਤ ਹੋ ਗਈ। ਗੌਰ ਕਰਨਯੋਗ ਹੈ ਕਿ ਸੁਖਵਿੰਦਰ ਪਾਲ ਸਿੰਘ ਸੋਢੀ ਦੇ ਭਰਾ ਵਿਜੈ ਕੁਮਾਰ ਗੁਗਲਾਨੀ (ਸਪੁੱਤਰ ਸ੍ਰੀ ਚੁੰਨੀ ਲਾਲ ਗੁਗਲਾਨੀ) ਵਿਦੇਸ਼ ਆਸਟਰੇਲੀਆ ਰਹਿੰਦੇ ਸਨ। ਉਨਾਂ ਦੀ ਬੇਵਕਤੀ ਮੌਤ ’ਤੇ ਇਲਾਕੇ ਦੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ, ਸਮਾਜ ਸੈਵੀ ਸੰਗਠਨਾਂ ਤੇ ਜਥੇਬੰਦੀਆਂ, ਇਲਾਕੇ ਦੇ ਪੰਚਾਂ, ਸਰਪੰਚਾਂ ਤੇ ਮੋਹਤਬਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਦੇਵੇ ਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਸਵ. ਵਿਜੈ ਕੁਮਾਰ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 9 ਫਰਵਰੀ 2023 ਦਿਨ ਵੀਰਵਾਰ ਨੂੰ ਗੀਤਾ ਭਵਨ ਮਾਡਲ ਟਾਊਨ ਫਗਵਾੜਾ ਵਿਖੇ 2 ਤੋਂ 3 ਵਜੇ ਤੱਕ ਹੋਵੇਗੀ।