ਅੰਮ੍ਰਿਤਸਰ: ਬੀਐੱਸਐੱਫ ਨੇ ਪਾਕਿਸਤਾਨ ਤੋਂ ਡਰੋਨ ਨੂੰ ਗੋਲੀ ਮਾਰ ਕੇ ਸੁੱਟਿਆ, 5 ਕਿੱਲੋ ਦੇ ਕਰੀਬ ਹੈਰੋਇਨ ਬਰਾਮਦ

ਅੰਮ੍ਰਿਤਸਰ (ਸਮਾਜ ਵੀਕਲੀ) : ਬੀਐੱਸਐੱਫ ਨੇ ਬੀਤੀ ਰਾਤ ਢਾਈ ਵਜੇ ਦੇ ਕਰੀਬ ਬੀਪੀਓ ਰੀਅਰ ਕੱਕੜ ਚੌਕੀ ਵਿਖੇ ਪਾਕਿਸਤਾਨ ਤੋਂ ਆਏ ਡਰੋਨ ’ਤੇ ਗੋਲੀਆਂ ਦਾਗ ਕੇ ਉਸ ਨੂੰ ਸੁੱਟ ਲਿਆ। ਮੌਕੇ ’ਤੇ ਤਲਾਸ਼ੀ ਦੌਰਾਨ ਡਰੋਨ ਨਾਲ ਬੰਨੇ ਤਿੰਨ ਪੈਕੇਟ ਹੈਰੋਇਨ ਦੀ ਬਰਾਮਦੀ ਹੋਈ। ਤੜਕੇ ਸਰਹੱਦੀ ਖੇਤਰ ‘ਚ ਡਰੋਨ ਦੀ ਹੱਲ-ਚੱਲ ਸੁਣਾਈ ਦਿੱਤੀ ਤਾਂ ਬੀਐੱਸਐੱਫ 22 ਬਟਾਲੀਅਨ ਵਲੋਂ ਉਸ ’ਤੇ ਫਾਇਰਿੰਗ ਕੀਤੀ ਗਈ। ਡਰੋਨ ਦੇ ਗੋਲੀ ਵੱਜਣ ਨਾਲ ਉਹ ਹੇਠਾਂ ਡਿੱਗ ਪਿਆ। ਡਰੋਨ ਨਾਲ ਬੰਨੇ ਤਿੰਨ ਪੈਕੇਟਾਂ ਵਿਚੋਂ ਕਰੀਬ 4 ਕਿਲੋ 700 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

 

Previous articleਅਡਾਨੀ ਮਾਮਲੇ ’ਤੇ ਲੋਕ ਸਭਾ ਤੇ ਰਾਜ ਸਭਾ ’ਚ ਹੰਗਾਮਾ, ਦੋਵੇਂ ਸਦਨਾਂ ਦੀ ਕਾਰਵਾਈ ਬਾਅਦ ਦੁਪਹਿਰ ਤੱਕ ਮੁਲਤਵੀ
Next articleਗੁਜਰਾਤ ਦੰਗਿਆਂ ਬਾਰੇ ਬੀਬੀਸੀ ਦਸਤਾਵੇਜ਼ੀ ’ਤੇ ਰੋਕ ਖ਼ਿਲਾਫ਼ ਸੁਪਰੀਮ ਕੋਰਟ ਦਾ ਕੇਂਦਰ ਨੂੰ ਨੋਟਿਸ