(ਸਮਾਜ ਵੀਕਲੀ)
ਓਹਦੇ ਵੱਲੋਂ ਵੀ ਨਾ ਚੱਜ ਨਾਲ,
ਨਿਆਮਤ ਮਿਲ਼ੀ ਕੋਈ।
ਜਦੋਂ ਵੀ ਮੈਂ ਤੱਕਿਆ ਕਰ ਵਾਰ,
ਕਿਆਮਤ ਮਿਲੀ ਕੋਈ।
ਰੋਜ਼ ਮਰਾ ਦੀ ਜ਼ਿੰਦਗੀ ਵਿੱਚ,
ਮਸ਼ਰੂਫ ਬਾਹਲ਼ੇ ਹੋ ਗਏ।
ਇਨਸਾਨ ਅਸੀਂ ਅੱਜ ਦੇ ਜੀ,
ਮੌਤ ਨਾਲ਼ੋਂ ਕਾਹਲ਼ੇ ਹੋ ਗਏ।
ਓਹ ਤੇ ਚੁੱਪ ਧਾਰੀ ਬੈਠਾ,
ਪਰ ਬੋਲਦਾ ਵੀ ਕੱਖ ਨਹੀਂ।
ਮੇਰੇ ਨਹੀਂਓ ਨਾਲ ਕੀਤੇ,
ਪਰ ਮੇਰੇ ਤੋਂ ਵੀ ਵੱਖ ਨਹੀਂ।
ਇਮਤਿਹਾਨ ਮੇਰੇ ਖ਼ੌਰੇ ਹੱਲੇ,
ਕਿੰਨੇ ਲੈਣੇ ਬਾਕੀ ਓਹਨੇ।
ਜ਼ਬਰ ਦੀ ਹਾਲਤ ਗੰਭੀਰ ਹੈ,
ਜਵਾਬਨਾਮੇ ਦੇਣੇ ਬਾਕੀ ਓਹਨੇ।
ਬਰਸਾਤਾਂ ਦੇ ਪਾਣੀ ਆ,
ਕਦੇ ਨਵਾਬ ਕਹਿ ਜਾਂਦੇ।
ਹੱਸਦਾ ਰਹੀਂ ਕਮਲਿਆ,
ਮੈਨੂੰ ਗੁਲਾਬ ਕਹਿ ਜਾਂਦੇ।
ਪਰ ਪਤਾ ਨਹੀਂ ਕਿਉਂ,
ਮੈਂ ਸ਼ਬਦ ਮੁੱਠੀ ਘੁੱਟੇ ਨੇ,
ਵਿਚਾਰਿਆਂ ਦਾ ਦਮ ਘੁੱਟ,
ਕਿਓਂ ਢੇਰਾਂ ਨੂੰ ਸੁੱਟੇ ਨੇ।
ਮੁਕੰਮਲ ਹੋਣਾ ਏ ਕਿਵੇਂ,
ਇਹ ਚੱਜ ਨਹੀਂ ਆਂਵਦਾ।
ਨੂਰਕਮਲ ਜੋ ਮਰਜ਼ੀ ਮਿਲਜੇ,
ਪਰ ਰੱਜ ਨਹੀਂ ਆਂਵਦਾ।
ਨੂਰਕਮਲ