“ਦਾਸਤਾਨ -ਏ-ਪੰਜਾਬ”

ਇੰਜ. ਕੁਲਦੀਪ ਸਿੰਘ ਰਾਮਨਗਰ

(ਸਮਾਜ ਵੀਕਲੀ)

ਜਗਮਗਾਉਂਦੇ ਰਹਿਣਗੇ , ਰੁਸ਼ਨਾਉਂਦੇ ਰਹਿਣਗੇ,
ਜੁਗਨੂੰ ਦਾ ਸੁਭਾਅ ਹੈ, ਤਰਜ਼-ਏ-ਜ਼ਿੰਦਗੀ ,
ਨਾ ਖਰੀਦਣਯੋਗ, ਸਮਝੌਤਾਹੀਣ ਜ਼ਿੰਦਗੀ,
ਚਾਨਣ ਨਾਲ ਸਮਝੌਤਿਆਂ ਦੀ ਜ਼ਿਦ ਤੇ,
ਹਨੇਰਿਆਂ ਚ ਜਗਮਗਾਉਂਦੇ ਰਹਿਣਗੇ,
ਹਨੇਰੀ ਰਾਤ ਨੂੰ, ਆਪਣਾ ਆਪਾ ਜਲ਼ਾ ਕੇ,
ਜਿਥੇ ਵੀ ਹਨੇਰਾ ਰਹੇਗਾ,ਆਪਣੇ ਜਾਂ ਪਰਾਏ ਵਿਹੜੇ,
ਇਨਕਲਾਬੀ ਗੀਤ ਗਾਉਂਦੇ ਰਹਿਣਗੇ,
ਇਹ ਜੁਗਨੂੰ ਨੇ, ਇਹ ਭਮੱਕੜ ਵੀ ਨੇ,
ਚਾਨਣ ਦੇ ਮਿੱਤਰ , ਹਨੇਰੇ ਦੇ ਦੁਸ਼ਮਣ,
ਹਨੇਰੀ ਰਾਤ ਨੂੰ, ਆਪਣਾ ਆਪਾ ਜਲ਼ਾ ਕੇ,
ਜਗਮਗਾਉਂਦੇ ਰਹਿਣਗੇ , ਰੁਸ਼ਨਾਉਂਦੇ ਰਹਿਣਗੇ,

ਕੁਲਦੀਪ ਸਿੰਘ ਰਾਮਨਗਰ
9417990040

 

Previous articlePentagon chief stresses ‘unwavering’ security commitment to S.Korea, reassures full ‘extended deterrence’
Next articleਘਰ ਦੀ ਨੀਂਹ ਔਰਤ