ਖੜਗੇ ਨੇ ਸੁਰੱਖਿਆ ਲਈ ਸ਼ਾਹ ਨੂੰ ਪੱਤਰ ਲਿਖਿਆ

ਨਵੀਂ ਦਿੱਲੀ (ਸਮਾਜ ਵੀਕਲੀ):ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਜੰਮੂ ਕਸ਼ਮੀਰ ’ਚ ਭਾਰਤ ਜੋੜੋ ਯਾਤਰਾ ਨੂੰ ਢੁੱਕਵੀਂ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ। ਇਹ ਪੱਤਰ ਉਸ ਸਮੇਂ ਲਿਖਿਆ ਗਿਆ ਜਦੋਂ ਸ਼ੁੱਕਰਵਾਰ ਨੂੰ ਸੁਰੱਖਿਆ ’ਚ ਖਾਮੀ ਮਗਰੋਂ ਕਾਂਗਰਸ ਨੇ ਯਾਤਰਾ ਰੋਕ ਦਿੱਤੀ ਸੀ। ਗ੍ਰਹਿ ਮੰਤਰੀ ਨੂੰ ਲਿਖੇ ਪੱਤਰ ’ਚ ਕਾਂਗਰਸ ਪ੍ਰਧਾਨ ਨੇ ਕਿਹਾ,‘‘ਅਸੀਂ ਅਗਲੇ ਦੋ ਦਿਨਾਂ ’ਚ ਯਾਤਰਾ ’ਚ ਲੋਕਾਂ ਦੇ ਵੱਡੇ ਇਕੱਠ ਦੀ ਆਸ ਕਰ ਰਹੇ ਹਾਂ। ਕਈ ਸੀਨੀਅਰ ਕਾਂਗਰਸ ਆਗੂਆਂ ਸਮੇਤ ਹੋਰ ਪਾਰਟੀਆਂ ਦੇ ਆਗੂ ਵੀ 30 ਜਨਵਰੀ ਨੂੰ ਹੋਣ ਵਾਲੇ ਸਮਾਪਤੀ ਸਮਾਗਮ ਦੌਰਾਨ ਹਾਜ਼ਰ ਰਹਿਣਗੇ। ਮੈਂ ਰਿਣੀ ਰਹਾਂਗਾ ਜੇਕਰ ਤੁਸੀਂ ਖੁਦ ਇਸ ਮਾਮਲੇ ’ਚ ਦਖ਼ਲ ਦੇ ਕੇ ਸਬੰਧਤ ਅਧਿਕਾਰੀਆਂ ਨੂੰ ਢੁੱਕਵੀਂ ਸੁਰੱਖਿਆ ਪ੍ਰਦਾਨ ਕਰਨ ਦੀ ਸਲਾਹ ਦੇਵੋਗੇ।’’ ਖੜਗੇ ਨੇ ਜੰਮੂ ਕਸ਼ਮੀਰ ਪੁਲੀਸ ਦੀ ਸ਼ਲਾਘਾ ਕੀਤੀ ਹੈ।

 

Previous articleਆਜ਼ਾਦ ‘ਮੀਰ ਜਾਫ਼ਰ’: ਜੈਰਾਮ ਰਮੇਸ਼
Next articleਸੋਨਮ ਵਾਂਗਚੁੱਕ ਨੇ ਪੁਲੀਸ ’ਤੇ ਨਜ਼ਰਬੰਦ ਕਰਨ ਦਾ ਦੋਸ਼ ਲਾਇਆ