(ਸਮਾਜ ਵੀਕਲੀ)
ਜਗਮਗਾਉਂਦੇ ਰਹਿਣਗੇ , ਰੁਸ਼ਨਾਉਂਦੇ ਰਹਿਣਗੇ,
ਹਨੇਰੀ ਰਾਤ ਨੂੰ, ਆਪਣਾ ਆਪਾ ਜਲ਼ਾ ਕੇ,
ਇਹ ਜੁਗਨੂੰ ਨੇ, ਇਹ ਭਮੱਕੜ ਵੀ ਨੇ,
ਅਜ਼ਾਦੀ ਦੇ ਪਰਵਾਨੇ, ਹਨੇਰੇ ਦੇ ਦੁਸ਼ਮਣ,
ਸ਼ਾਇਦ ਅਜ਼ਾਦੀ ਹੈ ਇਨ੍ਹਾਂ ਦੀ ਬਦੌਲਤ,
ਬੁਝ ਗਏ ਅਜ਼ਾਦੀ ਦੀ ਸ਼ਮਾ ਨਾਲ ਕੁਝ,
ਫਿਰ ਹਨੇਰੀ ਰਾਤ ਨੂੰ, ਆਪਣਾ ਆਪਾ ਜਲ਼ਾ ਕੇ,
ਜਗਮਗਾਉਂਦੇ ਰਹਿਣਗੇ , ਰੁਸ਼ਨਾਉਂਦੇ ਰਹਿਣਗੇ,
ਜੁਗਨੂੰ ਦਾ ਸੁਭਾਅ ਹੈ, ਤਰਜ਼-ਏ-ਜ਼ਿੰਦਗੀ ,
ਨਾ ਖਰੀਦਣਯੋਗ, ਸਮਝੌਤਾਹੀਣ ਜ਼ਿੰਦਗੀ,
ਚਾਨਣ ਨਾਲ ਸਮਝੌਤਿਆਂ ਦੀ ਜ਼ਿਦ ਤੇ,
ਹਨੇਰਿਆਂ ਚ ਜਗਮਗਾਉਂਦੇ ਰਹਿਣਗੇ,
ਜਗਮਗਾਉਂਦੇ ਰਹਿਣਗੇ , ਰੁਸ਼ਨਾਉਂਦੇ ਰਹਿਣਗੇ,
ਹਨੇਰੀ ਰਾਤ ਨੂੰ, ਆਪਣਾ ਆਪਾ ਜਲ਼ਾ ਕੇ,
ਜਿਥੇ ਵੀ ਹਨੇਰਾ ਰਹੇਗਾ, ਆਪਣੇ ਜਾਂ ਪਰਾਏ ਵਿਹੜੇ,
ਇਹ ਸ਼ਮਾ ਦੀ ਤਰ੍ਹਾਂ ਜਗਦੇ, ਦਰਿਆਵਾਂ ਵਾਂਗ ਵਗਦੇ,
ਇਨਕਲਾਬੀ ਗੀਤ ਗਾਉਂਦੇ,
ਸੂਰਜ ਵਾਂਗ ਹਮੇਸ਼ਾ ਮੱਘਦੇ ਰਹਿਣਗੇ,
ਜਗਮਗਾਉਂਦੇ ਰਹਿਣਗੇ , ਰੁਸ਼ਨਾਉਂਦੇ ਰਹਿਣਗੇ,
ਹਨੇਰੀ ਰਾਤ ਨੂੰ, ਆਪਣਾ ਆਪਾ ਜਲ਼ਾ ਕੇ,
ਇਹ ਜੁਗਨੂੰ ਨੇ, ਇਹ ਭਮੱਕੜ ਵੀ ਨੇ,
ਚਾਨਣ ਦੇ ਮਿੱਤਰ , ਹਨੇਰੇ ਦੇ ਦੁਸ਼ਮਣ,
ਇੰਜ. ਕੁਲਦੀਪ ਸਿੰਘ ਰਾਮਨਗਰ
9417990040