ਡੀਏਵੀ ਪਬਲਿਕ ਸਕੂਲ ਬੀ. ਆਰ. ਐਸ ਨਗਰ ਲੁਧਿਆਣਾ ਵੱਲੋਂ ਭਾਰਤ ਸਕਾਊਟਸ ਯੂਨਿਟ ਦੀ ਸ਼ੁਰੂਆਤ

(ਸਮਾਜ ਵੀਕਲੀ):  ਲੁਧਿਆਣਾ ਸ਼ਹਿਰ ਦੀ ਮੰਨੀ-ਪ੍ਰਮੰਨੀ ਸੰਸਥਾ ਡੀ ਏ ਵੀ ਪਬਲਿਕ ਸਕੂਲ ਭਾਈ ਰਣਧੀਰ ਸਿੰਘ ਨਗਰ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਜਸਵਿੰਦਰ ਕੌਰ ਵੱਲੋਂ ਸਕੂਲ ਵਿਚ ਭਾਰਤ ਸਕਾਊਟਸ ਐਂਡ ਗਾਇਡ , ਕਬ- ਬੁਲਬੁਲ ਯੂਨਿਟ ਦੀ ਸ਼ੁਰੂਆਤ ਕਾਰਨ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸ.ਓਂਕਾਰ ਸਿੰਘ, ਜ਼ਿਲ੍ਹਾ ਸਕੱਤਰ ਡਾ. ਪਰਦੀਪ ਕੁਮਾਰ, ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਮਨਦੀਪ ਸਿੰਘ ਸੇਖੋਂ , ਗੁਰਦੀਪ ਸਿੰਘ ਅਤੇ ਜਸਪਾਲ ਸਿੰਘ ਨੇ ਵੀ ਉਨ੍ਹਾਂ ਨਾਲ ਸ਼ਿਰਕਤ ਕੀਤੀ ।

ਭਾਰਤ ਸਕਾਊਟ ਐਡ ਗਾਇਡਜ ਦੇ ਆਰਗੇਨਾਈਜ਼ਰ ਉਂਕਾਰ ਸਿੰਘ ਨੇ ਹਾਜ਼ਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਦੱਸਿਆ ਕਿ ਟਰੇਨਿੰਗ ਦੌਰਾਨ ਸਕਾਊਟਸ ਨੂੰ ਅਨੁਸ਼ਾਸਨ ਤੋਂ ਇਲਾਵਾ ਦੇਸ਼ ਭਗਤੀ, ਨੈਤਿਕ ਕਦਰਾਂ ਕੀਮਤਾਂ, ਭਾਈਚਾਰਕ ਸਾਂਝਾਂ ਨਾਲ ਓਤ-ਪੋਤ ਮਨੋਂ ਭਾਵਾਂ ਨੂੰ ਵਿਕਸਿਤ ਕਰਨਾ ਅਤੇ ਮੁਸੀਬਤ ਵੇਲੇ ਦੂਜਿਆਂ ਦੇ ਕੰਮ ਆਉਣ ਵਰਗੇ ਗੁਣ ਸਿਖਾਏ ਜਾਂਦੇ ਹਨ।
ਪ੍ਰਿੰਸੀਪਲ ਮੈਡਮ ਸ੍ਰੀਮਤੀ ਜਸਵਿੰਦਰ ਕੌਰ ਸਿੱਧੂ ਅਤੇ ਸਮੁੱਚੇ ਸਟਾਫ ਮੈਂਬਰਾਂ ਵੱਲੋਂ ਭਾਰਤ ਸਕਾਊਟਸ ਐਂਡ ਗਾਈਡਜ਼ ਦੇ ਅਧਿਕਾਰੀਆਂ ਦੀ ਸਮੁੱਚੀ ਟੀਮ ਦਾ ਸਕੂਲ ਵਿਖੇ ਪੁੱਜਣ ‘ਤੇ ਨਿੱਘਾ ਸਵਾਗਤ ਕੀਤਾ ਗਿਆ।

 

Previous articleਹਰਜਿੰਦਰ ਕੌਰ ਵੱਲੋਂ ਵਿਦਿਆਰਥੀਆਂ ਨੂੰ ਕੋਟ ਭੇਂਟ
Next articleਜੀ ਡੀ ਗੋਇਨਕਾ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ