(ਸਮਾਜ ਵੀਕਲੀ)
ਜਿਨ੍ਹਾਂ ਨੇ ਦਿਲ ਲਾ ਕੇ ਕੀਤੀ ਪੜ੍ਹਾਈ ਹੈ,
ਉਨ੍ਹਾਂ ਨੇ ਆਪਣੀ ਕਿਸਮਤ ਖ਼ੁਦ ਬਣਾਈ ਹੈ।
ਉਨ੍ਹਾਂ ਨੇਤਾਵਾਂ ਨੂੰ ਜਨਤਾ ਨੇ ਕਦ ਪੁੱਛਿਐ,
ਜਿਨ੍ਹਾਂ ਨੇ ਹੋਰ ਕੰਗਾਲੀ ਵਧਾਈ ਹੈ।
ਨਸ਼ੇ ਕਰਕੇ ਫਿਰਨ ਜੋ ਮੁੰਡੇ ਗਲੀਆਂ ਵਿਚ,
ਉਨ੍ਹਾਂ ਨੇ ਆਪਣੀ ਇਜ਼ੱਤ ਖ਼ੁਦ ਘਟਾਈ ਹੈ।
ਜੁਦਾਈ ਦਾ ਉਨ੍ਹਾਂ ਨੂੰ ਤਦ ਪਤਾ ਲੱਗੇ,
ਪਤੀ- ਪਤਨੀ ‘ਚ ਜਦ ਪੈਂਦੀ ਜੁਦਾਈ ਹੈ।
ਉਨ੍ਹਾਂ ਦਾ ਜੱਗ ਨੇ ਸਤਿਕਾਰ ਕੀਤਾ ਹੈ,
ਜਿਨ੍ਹਾਂ ਨੇ ਜੱਗ ਚੋਂ ਨਫਰਤ ਘਟਾਈ ਹੈ।
ਉਨ੍ਹਾਂ ਨੇ ਹੱਥ ਕਿਉਂ ਅੱਡਣੇ ਕਿਸੇ ਅੱਗੇ,
ਜਿਨ੍ਹਾਂ ਨੇ ਉਮਰ ਭਰ ਕੀਤੀ ਕਮਾਈ ਹੈ।
ਗਿਲ਼ਾ ਕੋਈ ਨਾ ਆਪਣੇ ਯਾਰ ਤੇ ਸਾਨੂੰ,
ਅਸੀਂ ਤਾਂ ਉਮਰ ਭਰ ਯਾਰੀ ਨਿਭਾਈ ਹੈ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐਕਸ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly