ਲਖਨਊ: ਨਵਜੰਮੇ ਬੱਚੇ ਦੀ ਨਰਸ ਦੇ ਹੱਥੋਂ ਤਿਲਕ ਕੇ ਡਿੱਗਣ ਕਾਰਨ ਮੌਤ, ਕੇਸ ਦਰਜ

ਲਖਨਊ (ਸਮਾਜ ਵੀਕਲੀ):  ਲਖਨਊ ਦੇ ਚਿਨਹਾਟ ਇਲਾਕੇ ਦੇ ਮਲਹੌਰ ਇਲਾਕੇ ਦੇ ਨਿੱਜੀ ਹਸਪਤਾਲ ਵਿੱਚ ਸਟਾਫ ਨਰਸ ਦੇ ਹੱਥੋਂ ਤਿਲਕ ਕੇ ਫਰਸ਼ ਉੱਤੇ ਡਿੱਗਣ ਕਾਰਨ ਇੱਕ ਨਵਜੰਮੇ ਬੱਚੇ ਦੀ ਮੌਤ ਹੋ ਗਈ। ਪੋਸਟਮਾਰਟਮ ਰਿਪੋਰਟ ‘ਚ ਮੌਤ ਦਾ ਕਾਰਨ ਸਿਰ ‘ਤੇ ਸੱਟ ਲੱਗਣ ਦੀ ਪੁਸ਼ਟੀ ਹੋਈ ਹੈ। ਪੁਲੀਸ ਨੇ ਨਰਸ ਅਤੇ ਹਸਪਤਾਲ ਦੇ ਸਟਾਫ਼ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਘਟਨਾ 19 ਅਪਰੈਲ ਦੀ ਹੈ ਪਰ ਮੰਗਲਵਾਰ ਦੇਰ ਰਾਤ ਹੀ ਕੁਝ ਮੀਡੀਆ ਵਾਲਿਆਂ ਨੂੰ ਇਸ ਬਾਰੇ ਪਤਾ ਲੱਗਾ। ਜਾਂਚ ਅਧਿਕਾਰੀ ਅਭਿਸ਼ੇਕ ਪਾਂਡੇ ਨੇ ਦੱਸਿਆ ਕਿ ਹਸਪਤਾਲ ਦੀ ਸਿਫਾਰਿਸ਼ ‘ਤੇ ਘਟਨਾ ਵਾਲੇ ਦਿਨ ਬੱਚੇ ਦਾ ਪੋਸਟਮਾਰਟਮ ਕੀਤਾ ਗਿਆ ਸੀ। 20 ਅਪਰੈਲ ਨੂੰ ਆਈ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਮੌਤ ਸਿਰ ‘ਤੇ ਸੱਟ ਲੱਗਣ ਕਾਰਨ ਹੋਈ ਹੈ।

ਏਡੀਸੀਪੀ ਪੂਰਬੀ ਜ਼ੋਨ, ਕਾਸਿਮ ਆਬਿਦੀ ਨੇ ਕਿਹਾ ਕਿ ਹਸਪਤਾਲ ਦੀ  ਨਰਸ ਅਤੇ ਹੋਰ ਸਟਾਫ਼ ਮੈਂਬਰਾਂ ਖ਼ਿਲਾਫ਼ 24 ਅਪਰੈਲ ਨੂੰ ਲਾਪ੍ਰਵਾਹੀ, ਅਪਰਾਧਿਕ ਧਮਕੀ ਅਤੇ ਸਵੈ-ਇੱਛਾ ਨਾਲ ਸੱਟ ਮਾਰਨ ਕਾਰਨ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ ਅਜੇ ਤੱਕ ਹਸਪਤਾਲ ਜਾਂ ਇਸ ਦੇ ਸਟਾਫ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਮ੍ਰਿਤਕ ਬੱਚੇ ਦੇ ਪਿਤਾ ਜੀਵਨ ਰਾਜਪੂਤ ਵੱਲੋਂ ਚਿਨਹਾਟ ਪੁਲੀਸ ਸਟੇਸ਼ਨ ‘ਚ ਸ਼ਿਕਾਇਤ ਕਰਨ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ। ਰਾਜਪੂਤ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਸ ਦੀ ਪਤਨੀ ਪੂਨਮ ਸਦਮੇ  ’ਚ ਹੈ। ਰਾਜਪੂਤ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੂੰ 19 ਅਪਰੈਲ ਨੂੰ ਹਸਪਤਾਲ ਲੈ ਗਿਆ। ਪਤਨੀ ਨੇ ਦੱਸਿਆ ਕਿ ਬੱਚਾ ਠੀਕ ਠਾਕ ਪੈਦਾ ਹੋਇਆ ਸੀ ਤੇ  ਨਰਸ ਨੂੰ ਬਿਨਾਂ ਤੌਲੀਏ ਦੇ ਬੱਚੇ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਦੇਖਿਆ ਤੇ ਇਸ ਦੌਰਾਨ ਬੱਚਾ ਉਸ ਦੇ ਹੱਥ ’ਚੋਂ ਤਿਲਕ ਗਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਾਰਮਿਕ ਆਜ਼ਾਦੀ ਬਾਰੇ ਯੂਐੱਸਸੀਆਈਆਰਐੱਫ ਦੀ ਰਿਪੋਰਟ ਭਾਰਤ ਦੇ ਵਿਰੁੱਧ ਪੱਖਪਾਤੀ: ਅਮਰੀਕੀ ਸੰਗਠਨ
Next articleਕਾਨ ਫਿਲਮ ਮੇਲੇ ’ਚ ਜਿਊਰੀ ਮੈਂਬਰ ਵਜੋਂ ਭਾਰਤ ਦੀ ਨੁਮਾਇੰਦਗੀ ਕਰੇਗੀ ਦੀਪਿਕਾ ਪਾਦੁਕੋਣ