(ਸਮਾਜ ਵੀਕਲੀ)
ਕੁੱਝ ਦੋਸਤ ਬਾਹਰੋਂ ਹਰੇ ਭਰੇ ਤੇ,
ਅੰਦਰੋਂ ਖਾਲੀ ਭਾਂਡੇ ਵਾਂਗ ਖੜਕਦੇ ਨੇ।
ਦੁੱਖ ਉਹਨਾਂ ਦੇ ਦਿਨੇ-ਰਾਤ,
ਬਣ ਰੇਤ ਅੱਖਾਂ ‘ਚ ਰੜਕਦੇ ਨੇ।
ਕੁੱਝ ਦੋਸਤ……
ਜੀਅ ਕਰਦਾ ਮੈਂ ਚੁੱਗ ਲਵਾਂ,
ਮੋਤੀਆਂ ਵਾਂਗ ਉਹਨਾਂ ਦੇ ਹੰਝੂਆਂ ਨੂੰ।
ਗਮ ਨਾ ਰਹਿ ਜੇ ਕੋਈ ਵੀ,
ਸਾਰੇ ਭਾਈ-ਬੰਧੂਆਂ ਨੂੰ।
ਠੰਡਾ ਪਾਣੀ ਪਾਵੀਂ ਅੰਦਰ,
ਭਾਵੇਂ ਕੱਚੇ ਘੜੇ ਵਾਂਗ ਤੜਕਦੇ ਨੇ।
ਕੁੱਝ ਦੋਸਤ…..
ਸੁੱਕ ਗਏ ਬੂਟੇ ਬਿਨ ਮਾਲੀ ਦੇ,
ਉਡੀਕ ਰੱਖਦੇ ਪਰ ਬਹਾਰ ਦੀ।
ਨਿੱਕੀ ਟਾਹਣੀ ਤੇ ਵੱਡਾ ਬੋਝ,
ਪਰ ਹੱਸਕੇ ਫੁੱਲਾਂ ਦਾ ਭਾਰ ਸਹਾਰਦੀ।
ਆਏ ਲੁਟੇਰੇ ਜਦੋਂ ਫੁੱਲ ਚੁਰਾਵਣ,
ਹਾਏ! ਦਿਲ ਉਹਨਾਂ ਦੇ ਧੜਕਦੇ ਨੇ
ਕੁੱਝ ਦੋਸਤ ਬਾਹਰੋਂ ਹਰੇ ਭਰੇ,
ਅੰਦਰੋਂ ਖਾਲੀ ਭਾਂਡੇ ਵਾਂਗ ਖੜਕਦੇ ਨੇ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly