ਐਡਵੋਕੇਟ ਚੀਮਾ ਕਦੇ ਆਪਣੇ ਮਜਦੂਰ ਭਰਾਵਾਂ ਨੂੰ ਨਿਰਾਸ਼ ਨਹੀਂ ਕਰੇਗਾ – ਖਡਿਆਲ
ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪੰਜਾਬ ਸਰਕਾਰ ਵਲੋਂ ਕਿਰਤੀ ਲੋਕਾਂ ਨੂੰ ਆਪਣੇ ਰੁਜਗਾਰ ਚਲਾਉਣ ਲਈ ਵਰਤੇ ਜਾਂਦੇ ਸਾਧਨਾਂ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਪਰ ਇਸ ਦੇ ਨਾਲ ਹੀ ਕੋਈ ਵੀ ਵਿਅਕਤੀ ਕਾਨੂੰਨ ਦੇ ਦਾਇਰੇ ਵਿੱਚੋਂ ਬਾਹਰ ਨਹੀਂ ਜਾ ਸਕਦਾ। ਬੀਤੇ ਕੱਲ੍ਹ ਮੋਟਰਸਾਇਕਲ ਰੇਹੜੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਅੱਜ ਐਡਵੋਕੇਟ ਹਰਪਾਲ ਸਿੰਘ ਚੀਮਾ ਕੈਬਨਿਟ ਮੰਤਰੀ ਪੰਜਾਬ ਨੇ ਦਿੜ੍ਹਬਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ । ਉਨ੍ਹਾਂ ਕਿਹਾ ਕਿ ਸਰਕਾਰ ਹਰ ਵਰਗ ਦੇ ਲੋਕਾਂ ਦੇ ਵਿਕਾਸ ਲਈ ਕੰਮ ਕਰ ਰਹੀ ਹੈ।
ਇਸ ਮੌਕੇ ਪ੍ਸਿੱਧ ਖੇਡ ਬੁਲਾਰੇ ਸਤਪਾਲ ਖਡਿਆਲ ਨੇ ਮਜਦੂਰਾਂ ਦੇ ਮਸਲੇ ਨੂੰ ਲੈ ਕੇ ਚੀਮਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਐਡਵੋਕੇਟ ਹਰਪਾਲ ਸਿੰਘ ਚੀਮਾ ਕੈਬਨਿਟ ਮੰਤਰੀ ਪੰਜਾਬ ਖੁਦ ਕਿਰਤੀ ਪਰਿਵਾਰ ਵਿੱਚ ਪੈਦਾ ਹੋਏ ਹਨ। ਉਨ੍ਹਾਂ ਦੇ ਹੁੰਦਿਆਂ ਕਿਸੇ ਵੀ ਕਿਰਤ ਕਰਨ ਵਾਲੇ ਮਨੁੱਖ ਨੂੰ ਆਪਣੇ ਰੁਜਗਾਰ ਚਲਾਉਣ ਲਈ ਮੁਸਕਿਲ ਨਹੀਂ ਆਉਣ ਦਿੱਤੀ ਜਾਵੇਗੀ। ਖਡਿਆਲ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਦੀ ਸਿਆਸੀ ਲੁੱਟ ਕਾਰਣ ਪੰਜਾਬ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਹੋ ਗਿਆ ਹੈ। ਜਿਸ ਨੂੰ ਮੁੜ ਪੈਰਾਂ ਤੇ ਖੜਾ ਕਰਨ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ। ਉਨ੍ਹਾਂ ਸ੍ ਚੀਮਾ ਨੂੰ ਜਿੱਥੇ ਮਜਦੂਰਾਂ ਦੇ ਸਿਰ ਤੇ ਹੱਥ ਰੱਖਣ ਲਈ ਬੇਨਤੀ ਕੀਤੀ, ਉੱਥੇ ਹੀ ਪੰਜਾਬ ਦੀ ਹਰਮਨਪਿਆਰੀ ਖੇਡ ਕਬੱਡੀ ਨੂੰ ਸੂਬੇ ਵਿੱਚ ਮੁੜ ਉਸਾਰੂ ਲੀਹਾਂ ਤੇ ਲੈ ਕੇ ਆਉਣ ਲਈ ਸ੍ ਸੁਰਜਨ ਸਿੰਘ ਚੱਠਾ ਨਾਲ ਫੋਨ ਲਾਈਨ ਤੇ ਲੈ ਕੇ ਕੈਬਨਿਟ ਮੰਤਰੀ ਨਾਲ ਚਰਚਾ ਵਾਰਤਾਲਾਪ ਕਰਾਈ।
ਖਡਿਆਲ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਆਪਣਾ ਸਾਫ ਸੁੱਥਰਾ ਅਕਸ ਲੈ ਕੇ ਵਿਚਰ ਰਹੇ ਐਡਵੋਕੇਟ ਹਰਪਾਲ ਸਿੰਘ ਚੀਮਾ ਕੈਬਨਿਟ ਮੰਤਰੀ ਪੰਜਾਬ ਕਦੇ ਵੀ ਕਿਸੇ ਨੂੰ ਨਿਰਾਸ਼ ਨਹੀਂ ਕਰਨਗੇ। ਪੰਜਾਬ ਸਰਕਾਰ ਲੋਕਾਂ ਪ੍ਤੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਮਜਦੂਰਾਂ ਭਰਾਵਾਂ ਨੂੰ ਅਪੀਲ ਕੀਤੀ ਰਿ ਉਹ ਆਪਣੀ ਕਿਰਤ ਨਾਲ ਸੋਹਣਾ ਪੰਜਾਬ ਸਿਰਜਣ ਲਈ ਕੰਮ ਕਰਨ, ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਹੈ। ਕਿਸੇ ਵੀ ਸਿਆਸੀ ਅਫਵਾਹ ਵਿੱਚ ਨਾ ਆ ਕੇ ਸਰਕਾਰ ਦਾ ਸਾਥ ਦੇਣ। ਇਸ ਮੌਕੇ ਕੁਲਦੀਪ ਸਿੰਘ ਆੜਤੀਆ ਛਾਹੜ, ਜੱਸੀ ਖਡਿਆਲ, ਗੁਰਸੇਵਕ ਸਿੰਘ ਲੱਡੂ, ਲੱਕੀ ਕਮਾਲਪੁਰ, ਸ਼ੇਰੀ ਖਡਿਆਲ ਆਦਿ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly