ਸ਼ਾਨਦਾਰ ਰਿਹਾ ਸਾਲਾਨਾ ਇਨਾਮ ਵੰਡ ਸਮਾਰੋਹ

ਗੁਰਬਿੰਦਰ ਸਿੰਘ ਰੋਮੀ (ਸਮਾਜ ਵੀਕਲੀ): ਸਰਕਾਰੀ ਪ੍ਰਾਇਮਰੀ ਸਕੂਲ ਗਹਿਰੀ ਬਾਰਾ ਸਿੰਘ ਬਲਾਕ ਮੌੜ (ਬਠਿੰਡਾ) ਵਿਖੇ ਬੜੀ ਸ਼ਾਨੋ-ਸ਼ੌਕਤ ਨਾਲ਼ ਸਫ਼ਲਤਾ ਪੂਰਵਕ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਹਲਕਾ ਮੌੜ ਦੇ ਐਮ. ਐਲ. ਏ. ਸੁਖਬੀਰ ਸਿੰਘ ਮਾਈਸਰਖਾਨਾ, ਹਲਕਾ ਭੁੱਚੋ ਦੇ ਐਮ. ਐਲ. ਏ. ਜਗਸੀਰ ਸਿੰਘ, ਜਿਲ੍ਹਾ ਸਿੱਖਿਆ ਅਧਿਕਾਰੀ ਸ਼ਿਵਪਾਲ ਗੋਇਲ ਅਤੇ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਦੇ ਜਿਲ੍ਹਾ ਕੋਆਰਡੀਨੇਟਰ ਰਣਜੀਤ ਸਿੰਘ ਮਾਨ, ਸਮਾਰਟ ਸਕੂਲਜ਼ ਜਿਲ੍ਹਾ ਕੋਆਰਡੀਨੇਟਰ ਨਿਰਭੈ ਸਿੰਘ, ਸਮਾਰਟ ਸਕੂਲਜ਼ ਜਿਲ੍ਹਾ ਸਹਾਇਕ ਕੋਆਰਡੀਨੇਟਰ ਜਤਿੰਦਰ ਕੁਮਾਰ, ਬਲਾਕ ਪ੍ਰਾਇਮਰੀ ਅਫਸਰ ਮੌੜ ਲਖਵਿੰਦਰ ਸਿੰਘ, ਰਿਟਾ. ਬਲਾਕ ਪ੍ਰਾਇਮਰੀ ਅਫ਼ਸਰ ਤਲਵੰਡੀ ਜਗਜੀਤ ਸਿੰਘ ਚੀਮਾ, ਰਿਟਾ. ਬਲਾਕ ਪ੍ਰਾਇਮਰੀ ਅਫ਼ਸਰ ਅਤੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਹਰਮੰਦਰ ਸਿੰਘ ਬਰਾੜ ਸੀ ਐਚ ਟੀ ਚਨਾਰਥਲ ਗੁਰਜਿੰਦਰ ਕੁਮਾਰ, ਪਿੰਡ ਦੀ ਸਮੂਹ ਪੰਚਾਇਤ, ਸਮੂਹ ਐਸ ਐਮ ਸੀ ਕਮੇਟੀ ਅਤੇ ਪਿੰਡ ਦੇ ਨਿਵਾਸੀਆਂ ਨੇ ਸ਼ਿਰਕਤ ਕੀਤੀ।

ਇਸ ਦੌਰਾਨ ਸਕੂਲ ਦੇ ਬੱਚਿਆਂ ਵੱਲੋਂ ਰੰਗਾਂ-ਰੰਗ ਪ੍ਰੋਗਰਾਮ, ਗਿੱਧਾ ਭੰਗੜਾ, ਕੋਰੀਓਗ੍ਰਾਫੀਆਂ ਬੀ ਟੀ ਐਸ, ਸਕਿੱਟਾਂ ਅਤੇ ਹੋਰ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਐਮ ਐਲ ਏ ਸੁਖਬੀਰ ਸਿੰਘ ਵੱਲੋਂ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਲਈ ਪ੍ਰਭਾਵਸ਼ਾਲੀ ਸਪੀਚ ਦਿੱਤੀ ਗਈ। ਸ੍ਰੀ ਸ਼ਿਵਪਾਲ ਗੋਇਲ, ਚੀਮਾਂ ਅਤੇ ਬਰਾੜ ਵੱਲੋਂ ਵੀ ਸੰਬੋਧਨ ਕੀਤਾ ਗਿਆ। ਬਰਾੜ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ਅਤੇ ਸਕੂਲ ਹੈੱਡ ਸ੍ਰੀਮਤੀ ਹਰਸ਼ਰਨ ਕੌਰ ਵੱਲੋਂ ਥੋੜੇ ਸਮੇ ਵਿੱਚ ਅਣਥੱਕ ਯਤਨਾਂ ਸਦਕਾ ਸਕੂਲ ਨੂੰ ਪਹਿਲੇ ਨੰਬਰਾਂ ਵਿੱਚ ਲਿਆਉਣ ਅਤੇ ਦੁੱਗਣੀ ਗਿਣਤੀ ਬੱਚਿਆਂ ਦੀ ਵਧਾ ਕੇ ਦੋ ਟੀਚਰ ਦੀਆਂ ਅਸਾਮੀਆਂ ਪੈਦਾ ਕੀਤੀਆਂ ਗਈਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਅਖੀਰ ਵਿੱਚ ਜਿੱਥੇ ਮੁੱਖ ਮਹਿਮਾਨਾ ਵੱਲੋਂ ਪੜ੍ਹਾਈ ਦੇ ਖੇਤਰ ਵਿੱਚ ਅਵੱਲ ਰਹਿਣ ਵਾਲੇ ਬੱਚਿਆਂ ਨੂੰ ਮੈਡਲ, ਸਰਟੀਫਿਕੇਟ ਅਤੇ ਹੋਰ ਇਨਾਮ ਦੇ ਕੇ ਹੌਂਸਲਾ ਅਫ਼ਜਾਈ ਕੀਤੀ ਗਈ ਉਥੇ ਇਸ ਸੁਭਾਗੇ ਮੌਕੇ ’ਤੇ ਮੁੱਖ ਮਹਿਮਾਨਾਂ ਨੂੰ ਵੀ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਨ.ਆਰ.ਆਈ.
Next articleਐੱਸ.ਡੀ. ਕਾਲਜ ਵੱਲੋਂ ਪਿੰਡ ਪੱਮਣ ‘ਚ ਐਨ.ਐੱੱਸ.ਐੱੱਸ. ਕੈਂਪ