ਅੰਬੇਡਕਰਾਇਟ ਲੀਗਲ ਫੋਰਮ ਵਲੋਂ ਬਾਬਾ ਸਾਹਿਬ ਜੀ ਦਾ ਜਨਮ ਦਿਵਸ ਜਿਲ੍ਹਾ ਭਲਾਈ ਦੱਫਤਰ ਤਹਿਸੀਲ ਕੰਪਲੈਕਸ ਵਿਖੇ ਹੋਵੇਗਾ

ਕੈਪਸ਼ਨ- ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਸਬੰਧੀ ਅੰਬੇਡਕਰਾਇਟ ਲੀਗਲ ਫੌਰਮ ਦੇ ਅਹੁਦੇਦਾਰ ਵਿਚਾਰ ਵਟਾਂਦਰਾ ਕਰਦੇ ਹੋਏ ।

(ਸਮਾਜ ਵੀਕਲੀ)

 ਜਲੰਧਰ, (ਜਤਿੰਦਰ,ਕੈੰਥ)- ਬਾਬਾ ਸਾਹਿਬ ਡਾਕਟਰ ਬੀ. ਆਰ. ਅੰਬੇਡਕਰ ਜੀ ਦਾ 131ਵਾਂ ਜਨਮ ਦਿਵਸ 22 ਅਪ੍ਰੈਲ ਨੂੰ ਡਾ. ਅੰਬੇਡਕਰ ਭਵਨ ਜਿਲ੍ਹਾ ਭਲਾਈ ਦਫ਼ਤਰ ਤਹਿਸੀਲ ਕੰਪਲੈਕਸ ਜੰਲਧਰ ਵਿਖੇ ਸਵੇਰੇ 10.30 ਵਜੇ ਅੰਬੇਡਕਰਾਇਟ ਲੀਗਲ ਫੋਰਮ ਜਲੰਧਰ ਵਲੋਂ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਜਿਸ ਸੰਬੰਧੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਉਨ੍ਹਾਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ ਡਾ. ਐਸ. ਕਰੂਣਾ ਰਾਜੂ ਆਈ. ਏ. ਐਸ. ਮੁੱਖ ਚੋਣ ਅਫਸਰ ਪੰਜਾਬ ਮੁੱਖ ਮਹਿਮਾਨ ਵਜੋਂ ਹੋਣਗੇ ।

ਇਸ ਮੌਕੇ ਵੱਖ ਵੱਖ ਸੰਸਥਾਵਾਂ ਦੇ ਆਗੂ ਅਤੇ ਵਿਦਵਾਨਾਂ ਵਲੋਂ ਬਾਬਾ ਸਾਹਿਬ ਡਾ.ਬੀ.ਆਰ. ਅੰਬੇਡਕਰ ਜੀ ਦੇ ਜੀਵਨ ਅਤੇ ਮਿਸ਼ਨ ਬਾਰੇ ਆਪਣੇ ਆਪਣੇ ਵਿਚਾਰ ਸਾੰਝੈ ਕਰਣਗੇ। ਇਸ ਮੌਕੇ ਲੀਗਲ ਫੋਰਮ ਦੇ ਪ੍ਰਧਾਨ ਐਡਵੋਕੇਟ ਪ੍ਰਿਤਪਾਲ ਸਿੰਘ, ਰਾਜੂ ਅੰਬੇਡਕਰ ਸਕੱਤਰ, ਰਾਜਿੰਦਰ ਕੁਮਾਰ ਯਾਦਵ ਉਪ ਪ੍ਰਧਾਨ, ਰਾਜ ਕੁਮਾਰ ਬੈਂਸ ਖ਼ਜ਼ਾਨਚੀ, ਹਰਭਜਨ ਸਾਂਪਲਾ, ਜਗਜੀਵਨ ਰਾਮ, ਹਰਪ੍ਰੀਤ ਸਿੰਘ, ਰਵਿੰਦਰ ਕੁਮਾਰ ਮਹਿਮੀ, ਤਜਿੰਦਰ ਬੱਧਣ, ਬਲਦੇਵ ਪ੍ਰਕਾਸ਼ ਰਲ, ਮਧੂ ਰਚਨਾ, ਪਰਵੀਨ ਜੈਨ, ਕਰਨ ਭੁੱਲਰ, ਪਵਨ ਵਿਰਦੀ, ਦਰਸ਼ਨ ਸਿੰਘ, ਸੂਰਜ ਪ੍ਰਕਾਸ਼ ਲਾਡੀ, ਰਮਨ ਕੁਮਾਰ ਸੌਂਧੀ, ਸੰਨੀ ਕੋਲ, ਐਨ ਆਰ ਜੱਸਲ ਵੀ ਹਾਜ਼ਰ ਸਨ। ਉਨ੍ਹਾਂ ਨੇ ਸਾਰੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਵਿੱਚ ਪਹੁੰਚ ਕੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਨੂੰ ਸ਼ਰਧਾ ਸੁਮਨ ਭੇਟ ਕਰਨ।

 

Previous articleWith India’s back to back support, China announces humanitarian aid to SL
Next article131st Dr Ambedkar Jayanti Celebration