(ਸਮਾਜ ਵੀਕਲੀ)
ਹਾਕਮ ਦੇ ਅੱਤਿਆਚਾਰਾਂ ਦੀ ਸੂਚੀ ਬਹੁਤ ਲੰਮੀ ਹੈ, ਜਿਸ ਵਿੱਚ ਪਤਾ ਹੀ ਨਹੀਂ ਕਿੰਨੇ ਕੁ ਮਾਸੂਮ ਲੋਕ ਤਬਾਹ ਹੋ ਗਏ। ਅਜਿਹੀ ਹੀ ਇੱਕ ਦਰਦਨਾਕ ਕਹਾਣੀ ਹੈ ਸੋਨੀ ਸੋਰੀ ਦੀ। ਆਦਿਵਾਸੀ, ਸਮਾਜ ਸੇਵੀ ਅਤੇ ਅਧਿਆਪਕ ਸੋਨੀ ਸੋਰੀ ਨੂੰ NIA ਦੀ ਵਿਸ਼ੇਸ਼ ਅਦਾਲਤ ਨੇ 11 ਸਾਲਾਂ ਬਾਅਦ ਦੇਸ਼ ਧ੍ਰੋਹ ਦੇ ਕੇਸ ਵਿੱਚੋਂ ‘ਬਰੀ’ ਕਰ ਦਿੱਤਾ ਹੈ। ਸਾਲ 2011 ‘ਚ ਛੱਤੀਸਗੜ੍ਹ ਦੀ ਭਾਜਪਾ (ਰਮਨ ਸਿੰਘ) ਸਰਕਾਰ ਨੇ ਉਸ ‘ਤੇ ਮਾਓਵਾਦੀਆਂ ਨੂੰ ਕੁਨੈਕਸ਼ਨ ਅਤੇ ਫੰਡ ਮੁਹੱਈਆ ਕਰਵਾਉਣ ਦਾ ਦੋਸ਼ ਲਗਾ ਕੇ ‘ਦੇਸ਼-ਧ੍ਰੋਹ’ ਦਾ ਮਾਮਲਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਸਾਲ 2011 ‘ਚ ਸੋਨੀ ਸੋਰੀ ਨੂੰ ਦਿੱਲੀ ਤੋਂ ਗ੍ਰਿਫਤਾਰ ਕਰਕੇ ਕਰਕੇ ਛੱਤੀਸਗੜ੍ਹ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ । ਜੇਲ੍ਹ ‘ਚ ਸੋਨੀ ਸੋਰੀ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤਸ਼ੱਦਦ ਕੀਤਾ ਗਿਆ, ਉਸ ਨੂੰ ਥਰਡ ਡਿਗਰੀ ਟਾਰਚਰ ਦਿੱਤਾ ਗਿਆ। ਇੰਡੀਆ ਟੂਡੇ ਅਤੇ ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ, ਸੋਨੀ ਸੋਰੀ ਨੇ ਦੱਸਿਆ ਕਿ ਉਸ ਨੂੰ ਜੇਲ੍ਹ ਵਿੱਚ ਨੰਗਾ ਕੀਤਾ ਗਿਆ ਸੀ ਅਤੇ ਤਤਕਾਲੀ ਐਸਪੀ ਅੰਕਿਤ ਗਰਗ ਦੇ ਕਹਿਣ ‘ਤੇ ਬਿਜਲੀ ਦੇ ਝਟਕੇ ਦਿੱਤੇ ਗਏ ਸਨ। ਉਸ ਨੇ ਇਹ ਵੀ ਦੱਸਿਆ ਹੈ ਕਿ ਉਸ ਨੂੰ ਅਕਸਰ ਆਪਣੀ ਕੋਠੜੀ ਵਿੱਚ ਨੰਗੇ ਕਰਕੇ ਬੈਠਾਇਆ ਜਾਂਦਾ ਸੀ। ਡਾਕਟਰਾਂ ਨੇ ਵੀ ਉਸਦੀ ਯੋਨੀ ਤੋਂ ਪੱਥਰ ਦੇ ਛੋਟੇ ਟੁਕੜੇ ਕੱਢਣ ਅਤੇ ਜਿਨਸੀ ਪਰੇਸ਼ਾਨੀ ਦੀ ਪੁਸ਼ਟੀ ਕੀਤੀ ਹੈ। ਸੋਨੀ ਸੋਰੀ ਖੁਦ ਦੱਸਦੀ ਹੈ- ਜੇਲ੍ਹ ਤੋਂ ਆਉਣ ਤੋਂ ਬਾਅਦ ਵੀ ਉਸ ਦੀ ਜ਼ਿੰਦਗੀ ਸੌਖੀ ਨਹੀਂ ਸੀ, ਲੋਕ ਉਸ ਨੂੰ ਰਸਤੇ ਵਿਚ ਤਾਅਨੇ ਮਾਰਦੇ ਸਨ ਅਤੇ ਜੇਲ੍ਹ ਵਿਚ ਹੋਈ ਜਿਨਸੀ ਹਿੰਸਾ ਦਾ ਜ਼ਿਕਰ ਕਰਕੇ ਉਸ ਨੂੰ ਸ਼ਰਮਿੰਦਾ ਕਰਦੇ ਸਨ। 11 ਫਰਵਰੀ 2016 ਨੂੰ ਜਦੋਂ ਸੋਨੀ-ਸੋਰੀ ਜਗਦਲਪੁਰ ਤੋਂ ਘਰ ਪਰਤ ਰਹੀ ਸੀ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਮੂੰਹ ‘ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਅੱਜ ਸੋਨੀ-ਸੋਰੀ ਜੋ ਸਵਾਲ ਪੁੱਛ ਰਹੇ ਹਨ, ਸਾਨੂੰ ਸਾਰਿਆ ਨੂੰ ਮਿਲ ਕੇ ਪੁੱਛਣਾ ਚਾਹੀਦਾ ਹੈ- ਉਨ੍ਹਾਂ ਦੀ ਜ਼ਿੰਦਗੀ ਦੇ 11 ਸਾਲ ਕੌਣ ਵਾਪਸ ਕਰੇਗਾ? ਉਨ੍ਹਾਂ ਦਾ ਆਤਮ-ਸਨਮਾਨ ਕੌਣ ਬਹਾਲ ਕਰੇਗਾ?
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly