ਮੋਹ ਤੇ ਨਿੱਘ ਦਾ ਰਿਸ਼ਤਾ ਹੈ ਦੋਸਤੀ

 ਸੰਜੀਵ ਸਿੰਘ ਸੈਣੀ ਮੋਹਾਲੀ

(ਸਮਾਜ ਵੀਕਲੀ)

ਅਸੀਂ ਸਾਰੇ ਹੀ ਸੰਸਾਰ ਵਿੱਚ ਵਿਚਰਦੇ ਹਨ । ਜਿੰਦਗੀ ਬਹੁਤ ਖੂਬਸੂਰਤ ਹੈਂ। ਆਪਣੇ ਮਾਂ-ਬਾਪ ਸਦਕਾ ਅਸੀਂ ਇਸ ਸੋਹਣੇ ਸੰਸਾਰ ਦੇ ਦਰਸ਼ਨ ਕਰਦੇ ਹਾਂ। ਫਿਰ ਮਾਂ ਬਾਪ ਸਾਨੂੰ ਸਕੂਲ ਵਿਚ ਪੜ੍ਹਨ ਲਈ ਭੇਜਦੇ ਹਾਂ। ਉਹਨਾਂ ਨੂੰ ਇਹ ਹੁੰਦਾ ਹੈ ਕਿ ਸਾਡਾ ਬੱਚਾ ਕੱਲ ਨੂੰ ਆਪਣੇ ਪੈਰਾਂ ਤੇ ਵਧੀਆ ਖੜਾ ਹੋਵੇ।ਸੰਸਾਰ ਵਿੱਚ ਰਹਿੰਦਿਆਂ ਸਾਡੇ ਮਿੱਤਰ  ਬਹੁਤ ਬਣ ਜਾਂਦੇ ਹਨ । ਕਈ ਦੋਸਤ ਮਿੱਤਰ ਸਾਡੇ ਦਿਲੋਂ ਕਰੀਦੀ ਬਣ ਜਾਂਦੇ ਹਨ। ਉਨ੍ਹਾਂ ਨਾਲ ਫਿਰ ਅਸੀ ਡੂੰਘਿਆਂ ਸਾਂਝਾਂ ਪਾ ਲੈਂਦੇ ਹਨ। ਫਿਰ ਅਸੀਂ ਉਨ੍ਹਾਂ ਦੇ ਹਰ ਸੁੱਖ-ਦੁੱਖ ਵਿੱਚ ਸ਼ਰੀਕ ਹੋਣੇ ਸ਼ੁਰੂ ਹੋ ਜਾਂਦੇ ਹਨ। ਅਸੀਂ ਹਰ ਉਹਨਾਂ ਨਾਲ ਸੁੱਖ ਦੁੱਖ ਦੀ ਗੱਲ ਸਾਂਝੀ ਕਰਨ ਲੱਗ ਜਾਂਦੇ ਹਾਂ।ਦੋਸਤੀ ਬਾਅਦ ਫਿਰ ਉਨ੍ਹਾਂ ਪਰਿਵਾਰਾਂ ਵਿੱਚ ਪਰਿਵਾਰਕ ਸਬੰਧ ਬਣ ਜਾਂਦੇ ਹਨ ।

ਪਰਿਵਾਰਕ ਸਬੰਧਾਂ  ਕਾਰਨ  ਸਾਡੀ ਦੋਸਤੀ ਹੋਰ ਡੂੰਘੀ ਹੋ ਜਾਂਦੀ ਹੈ। ਜਿਸ ਕਾਰਨ ਅਸੀਂ ਇੱਕ ਦੂਜੇ ਦੇ ਘਰ ਆਉਣਾ ਜਾਣਾ ਸ਼ੁਰੂ ਕਰ ਦਿੰਦੇ ਹਨ ਤੇ ਅਸੀਂ ਥੋੜ੍ਹੇ ਹੀ ਸਮੇਂ ਵਿੱਚ ਘਿਓ ਸ਼ੱਕਰ ਹੋ ਜਾਂਦੇ ਹਾਂ। ਇੱਕ ਦੂਜੇ ਦੇ ਦਿਲੋਂ ਕਰੀਬੀ ਬਣ ਜਾਂਦੇ ਹਾਂ ।ਨਜ਼ਦੀਕੀਆਂ ਬਹੁਤ ਵਧ ਜਾਂਦੀਆਂ ਹਨ। ਜਿਸ ਕਾਰਨ ਅਸੀਂ ਆਪਣੇ ਦਿਲ ਦੇ ਰਾਜ ਇੱਕ ਦੂਜੇ ਨੂੰ ਦੇਣੇ ਸ਼ੁਰੂ ਕਰ ਜਾਂਦੇ ਹਨ ।ਹੌਲੀ ਹੌਲੀ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੀ ਨੇੜਤਾ ਕਿੰਨੀ ਵਧ ਗਈ ਹੈ ।ਇਕੱਠੇ ਜਾਣਾ, ਇਕੱਠੇ ਸ਼ਾਪਿੰਗ ਕਰਨੀ ,ਇਕੱਠੇ ਖਾਣਾ, ਪਤਾ ਹੀ ਨਹੀਂ ਲੱਗਦਾ ਕਿਸ ਟਾਈਮ ਅਸੀਂ ਦੋਸਤ ਦੇ ਵਿੱਚ ਵੜ ਗਏ ਹਨ ।ਕਈ ਵਾਰ ਆਮ ਦੇਖਣ ਵਿੱਚ ਆਉਂਦਾ ਹੈ ਜੇ ਦੋਸਤ ਦੇ ਘਰੇ ਰੋਟੀ ਖਾਧੀ ਤਾਂ ਦੂਜੇ ਦੋਸਤ ਦੇ ਘਰੇ ਇਕੱਠੇ ਚਾਹ ਪੀਂਦੇ ਹਨ।

ਪਤਾ ਹੀ ਨਹੀਂ ਲੱਗਦਾ ਕਿ ਕਿਸ ਤਰ੍ਹਾਂ ਇੱਕ ਦੂਜੇ ਦੇ ਕਰੀਬੀ ਬਣ ਜਾਂਦੇ ਹਨ। ਦੋਸਤੀ ਇੰਨੀ ਵੱਧ ਜਾਂਦੀ ਹੈ ਕਿ ਪ੍ਰਾਪਰਟੀ ਬਿਜ਼ਨਸ ਦਾ ਕੰਮ ਇਕੱਠੇ ਸ਼ੁਰੂ ਕਰ ਲੈਂਦੇ ਹਨ ।ਕਈ ਵਾਰ ਅਜਿਹਾ ਦੇਖਣ ਵਿੱਚ ਆਉਂਦਾ ਹੈ ਕਿ ਗੱਡੀਆਂ ਵੀ ਇਕੱਠੇ ਹੀ ਲੈ ਲੈਂਦੇ ਹਨ। ਕੋਠੀਆਂ ਵਿੱਚ ਅੱਧ ਦਾ ਹਿੱਸਾ ਪਾ ਲੈਂਦੇ ਹਨ । ਇਕ ਦੂਜੇ ਦੇ ਨਾਂ ਪ੍ਰਾਪਰਟੀ ਕਾਰੋਬਾਰ ਸ਼ੁਰੂ ਕਰ ਦਿੰਦੇ ਹਾਂ। ਪਤਾ ਹੀ ਨਹੀਂ ਲੱਗਦਾ ਕਿ ਅਸੀਂ ਦੋਸਤ ਨਾਲ ਕਿੰਨੇ ਘਿਓ-ਸ਼ੱਕਰ ਹੋ ਜਾਂਦੇ ਹਾਂ। ਖੂਨ ਦੇ ਰਿਸ਼ਤਿਆਂ ਨਾਲੋਂ ਵੀ ਅਸੀਂ ਵੱਧ ਹੋ ਜਾਂਦੇ ਹਾਂ। ਇਹ ਗੱਲ ਭੁੱਲ ਜਾਂਦੇ ਹਾਂ ਕਿ ਅਸੀਂ ਇਕ ਦੋਸਤ ਬਣੇ ਹਾਂ। ਕੋਈ ਵੀ ਚੰਗਾ ਜਾਂ ਮਾੜਾ ਕੰਮ ਹੋਵੇ ਇਕ ਦੂਜੇ ਨੂੰ ਦੱਸ ਕੇ ਕਰਦੇ ਹਾਂ। ਕਹਿਣ ਦਾ ਮਤਲਬ ਇਹ ਹੈ ਕਿ ਦੋਸਤੀ ਵਿੱਚ ਆਪਸ ਵਿਚ ਘਿਓ ਖਿਚੜੀ ਬਣ ਜਾਂਦੇ ਹਾਂ।
ਦੋਸਤੀ ਅੱਗੇ ਵੱਧਦੀ ਰਹਿੰਦੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਦੋ ਦੋਸਤਾਂ ਦੇ ਵਿਚਕਾਰ ਤੀਜਾ ਬੰਦਾ ਆ ਜਾਂਦਾ ਹੈ ਤਾਂ ਫ਼ਿਰ ਦਿਲਾਂ ਦੇ ਅੰਦਰ ਕੁੜੱਤਣ ਵਧਣੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰ ਕੋਈ ਤਕਰਾਰ ਵੀ ਹੋ ਜਾਂਦਾ ਹੈ, ਜਿਸ ਕਾਰਨ ਸਾਡੀ ਇਹ ਦੋਸਤੀ ਵਿੱਚ ਕੁੜੱਤਣ ਵਿੱਚ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ।ਕੁੜੱਤਣ ਇੰਨੀ ਵੱਧ ਜਾਂਦੀ ਹੈ ਫਿਰ ਅਸੀਂ ਥਾਣੇ ,ਤਹਿਸੀਲਾਂ ਵੱਲ ਨੂੰ ਕੂਚ ਕਰਦੇ ਹਨ ।ਬਿਜ਼ਨਸ , ਕਾਰੋਬਾਰਾਂ ਵਿੱਚ ਤਾਂ  ਲੜਾਈ ਝਗੜੇ ਹੁੰਦੇ ਵੇਖੇ ਗਏ ਹਨ। ਜੇ ਕਿਸੇ ਨਾਲ ਸਾਡਾ ਪਿਆਰ ਦੋਸਤੀ ਹੋ ਜਾਂਦੀ ਹੈ ਤਾਂ ਪਹਿਲਾਂ ਉਸ ਸੱਜਣ ਨੂੰ ਦੇਖੋ ਕਿ ਇਹ ਸੱਜਣ ਕਿਸ ਤਰ੍ਹਾਂ ਦਾ ਹੈ । ਉਸ ਨੂੰ ਵਰਤੋ। ਇਕ ਦਮ ਦੂੱਜੇ ਤੇ ਵਿਸ਼ਵਾਸ਼ ਨਾ ਕਰੋ। ਇਕ ਦਮ ਉਸ ਨੂੰ ਆਪਣੇ ਸਾਰੇ ਘਰ ਦਾ ਭੇਤ ਨਾ ਦੇਵੋ।

ਹਰ ਇਕ ਨੂੰ ਆਪਣੇ ਘਰ ਨਹੀਂ ਲੈ ਕੇ ਆਉਣਾ ਚਾਹੀਦਾ। ਦੋਸਤੀ ਸਿਰਫ਼ ਬਾਹਰ ਦੀ ਹੀ ਠੀਕ ਰਹਿੰਦੀ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਇਹ ਬੰਦਾ ਬਹੁਤ ਸਮਝਦਾਰ ਹੈ ,ਗੱਲ ਨੂੰ ਬਰਦਾਸ਼ਤ ਕਰਨ ਵਾਲਾ ਹੈ , ਸਹਿਣ-ਸ਼ੀਲ ਹੈਂ,ਫਿਰ ਉਸ ਨਾਲ ਨੇੜਤਾ ਬਣਾਉ ,ਫ਼ਿਰ ਉਸ ਨਾਲ ਪਰਿਵਾਰਕ ਸੰਬੰਧ ਬਣਾਓ। ਨਹੀਂ ਤਾਂ ਘਰ ਤੋਂ ਬਾਹਰ ਹੀ ਰਾਮ ਸਲਾਮ ਰੱਖੋ। ਘਿਓ ਸ਼ੱਕਰ ਹੋਣ ਕਾਰਨ   ਉਸ ਦੋਸਤ ਨੂੰ ਸਾਡੇ ਘਰ ਦੇ ਸਾਰੇ ਹੀ ਭੇਤ ਪਤਾ ਲੱਗ ਜਾਂਦੇ ਹਨ। ਜਦੋਂ ਸਾਡਾ ਤਕਰਾਰ ਹੋ ਜਾਂਦਾ ਹੈ ਫਿਰ ਉਹ ਸਾਡੇ ਘਰ ਦੀਆਂ ਗੱਲਾਂ ਬਾਹਰ ਚਾਰ ਬੰਦਿਆਂ ਨੂੰ ਦੱਸਦਾ ਹੈ। ਇਹ ਬੰਦਾ ਅਜਿਹਾ ਸੀ। ਇਸ ਬੰਦੇ ਦੀ ਘਰ ਵਿੱਚ ਆਪਣੇ ਪਰਿਵਾਰ ਨਾਲ ਬਿਲਕੁਲ ਵੀ ਨਹੀਂ ਬਣਦੀ । ਗੱਲਾਂ ਨੂੰ ਹੋਰ ਵਧਾ ਚੜ੍ਹਾ ਕੇ ਚਾਰ ਬੰਦਿਆਂ ਨੂੰ ਦੱਸਦਾ ਹੈ।

ਬਾਹਰ ਦੇ ਬੰਦੇ ਅਜਿਹੀਆਂ ਗੱਲਾਂ ਦਾ ਬਹੁਤ ਫਾਇਦਾ ਉਠਾਉਂਦੇ ਹਨ।ਮਾਹੌਲ ਇਸ ਤਰ੍ਹਾਂ ਦਾ ਸਿਰਜ ਜਾਂਦਾ  ਹੈ ਕਿ ਅਸੀਂ ਉਸ ਦੀ ਸ਼ਕਲ ਦੇਖਣਾ ਪਸੰਦ ਨਹੀਂ ਕਰਦੇ। ਜਿਸ ਕਾਰਨ ਸਾਡੇ ਘਰ ਦੀਆਂ ਜੋ ਗੱਲਾਂ ਪਰਿਵਾਰਕ ਮੈਂਬਰਾਂ ਵਿੱਚ ਹੁੰਦੀਆਂ ਹਨ ,ਉਹ ਉਸ ਬੰਦੇ ਨੂੰ ਪਤਾ ਲੱਗ ਜਾਣ ਕਾਰਨ ਸਾਰੀ ਦੁਨੀਆਂ ਵਿੱਚ ਹੀ ਪਤਾ ਚੱਲ ਜਾਂਦੀਆਂ ਹਨ ।ਫਿਰ ਬੰਦੇ ਬਾਹਰ ਗਲੀਆਂ ,ਮੁਹੱਲਿਆਂ ਵਿੱਚ ਖੜ੍ਹ ਖੜ੍ਹ ਕੇ ਗੱਲਾਂ ਕਰਦੇ ਹਨ ਕਿ ਇਹ ਅਜਿਹਾ  ਇਨਸਾਨ ਹੈ ।ਇਸ ਦੇ ਘਰ ਦਾ ਅਜਿਹਾ ਮਾਹੌਲ ਹੈ। ਉਹ ਦੋਸਤ ਜਿਸ ਨਾਲ ਤੁਸੀਂ ਬਹੁਤ ਜ਼ਿਆਦਾ ਕਰੀਬੀ ਸਨ ,ਉਹ ਤੁਹਾਡੀ ਗੱਲਾਂ ਦੇ ਚਰਚੇ ਸਾਰੇ ਸ਼ਹਿਰ ਵਿੱਚ ਕਰ ਨੇ   ਸ਼ੁਰੂ ਕਰ ਦਿੰਦਾ ਹੈ ।

ਲੜਾਈ ਝਗੜਾ ਕਦੇ ਵੀ ਨਾ ਕਰੋ ।ਦੋਸਤੀ ਰੱਖੋ ,ਦੋਸਤ ਜ਼ਰੂਰ ਬਣਾਓ ਪਰ ਅਜਿਹਾ ਦੋਸਤ ਬਣਾਓ, ਜੋ ਥੋੜ੍ਹਾ ਗਮ ਵੀ ਖਾ ਲਵੇ। ਜੇ ਦੋਸਤੀ ਵਿੱਚ ਕੋਈ ਗੱਲ ਹੋ ਵੀ ਜਾਵੇ ਤਾਂ ਬੈਠ ਕੇ ਸੁਲਝਾਓ। ਤੀਜੇ ਬੰਦੇ ਦੀ ਕਦੇ ਵੀ ਰਾਏ ਨਾ ਲਓ ।ਦੋਸਤੀ ਵਿੱਚ ਸਹਿਣਸ਼ੀਲਤਾ , ਨਿਮਰਤਾ ਬਹੁਤ ਜ਼ਰੂਰੀ ਹੈ  ।ਦੋਸਤੀ ਵਿੱਚ ਕਈ ਚੀਜ਼ਾਂ ਨਜ਼ਰਅੰਦਾਜ਼ ਕਰਨੀਆਂ ਪੈਂਦੀਆਂ ਹਨ ।ਟੈਨਸ਼ਨ ਤਾਂ ਲੈਣੀ ਨਹੀਂ ਚਾਹੀਦੀ ।ਜੇ ਅਸੀਂ ਆਪ ਵੀ ਟੈਨਸ਼ਨ ਲੈਂਦੇ ਹਨ ਤਾਂ ਸਾਡੇ ਘਰ ਵੀ ਟੈਨਸ਼ਨ ਦਾ ਮਾਹੌਲ ਪੈਦਾ ਹੋ ਜਾਂਦਾ ਹੈ।

ਠੀਕ ਹੈ ਦੋਸਤ ਜ਼ਰੂਰ ਬਣਾਓ !ਪਰ ਇੰਨੇ ਵੀ ਦੋਸਤ ਦੇ ਵਿੱਚ ਨਾ  ਜਾਓ ਕਿ ਤੁਸੀਂ  ਘਿਓ ਸ਼ੱਕਰ  ਹੋ ਜਾਵੇ ਤੇ ਕਦੇ ਵੀ ਕਿਸੇ ਨਾਲ ਨਿੰਮ ਨਾਲੋਂ ਜ਼ਿਆਦਾ ਕੋੜੇ ਨਾ ਬਣੋ ।ਦੋਸਤੀ, ਪਿਆਰ ਵਿੱਚ ਇੱਕ ਦੂਰੀ ਬਣਾ ਕੇ ਰੱਖਣਾ ਚਾਹੀਦਾ ਹੈ। ਜੇ ਅਸੀਂ ਦੋਸਤੀ ਵਿੱਚ ਸੰਤੁਲਨ ਬਣਾ ਕੇ ਰੱਖਾਂਗੇ ,ਤਾਂ ਕਦੇ ਵੀ ਸਾਡਾ ਦੋਸਤ ਨਾਲ ਮਨ ਮੁਟਾਵ ਨਹੀਂ ਹੋਵੇਗਾ ।

ਸੰਜੀਵ ਸਿੰਘ ਸੈਣੀ
ਮੋਹਾਲੀ 7888966168

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSri Lanka: One dead, 12 hurt as police fire at anti-fuel price hike protesters
Next articleRussia hit over 1,200 Ukrainian targets with missiles, airstrikes and artillery