ਨਗਰ ਪੰਚਾਇਤ ਮਹਿਤਪੁਰ ਵਿਚ ਐਮ, ਸੀ, ਸਰਤਾਜ ਨੇ ਲਾਇਆ ਧਰਨਾ ਕਾਕੜ ਕਲਾਂ ਨੇ ਚੁਕਾਇਆ

ਫੋਟੋ ਕੈਪਸਨ:- ਨਗਰ ਪੰਚਾਇਤ ਮਹਿਤਪੁਰ ਵਿਚ ਐਮ ਸੀ ਸਰਤਾਜ ਸਿੰਘ ਬਾਜਵਾ ਵੱਲੋਂ ਸੈਂਕੜੇ ਸਮਰਥਕਾਂ ਨਾਲ ਲਾਏ ਨੂੰ ਸੰਬੋਧਨ ਕਰਦੇ ਹੋਏ ਸਰਤਾਜ ਸਿੰਘ ਬਾਜਵਾ ਤੇ ਧਰਨੇ ਵਿਚ ਨਜ਼ਰ ਆ ਰਹੇ ਹਨ ਰਤਨ ਸਿੰਘ ਕਾਕੜ ਕਲਾਂ।

ਮਹਿਤਪੁਰ (ਸਮਾਜ ਵੀਕਲੀ) ( ਸੁਖਵਿੰਦਰ ਸਿੰਘ ਖਿੰੰਡਾ) –ਨਗਰ ਪੰਚਾਇਤ ਮਹਿਤਪੁਰ ਵਾਰਡ ਨੰਬਰ 10 ਤੋਂ ਐਮ, ਸੀ , ਸਰਤਾਜ ਸਿੰਘ ਬਾਜਵਾ ਨੇ ਨਗਰ ਪੰਚਾਇਤ ਮਹਿਤਪੁਰ ਦੇ ਦਫ਼ਤਰ ਅੱਗੇ ਸੈਂਕੜੇ ਸਮਰਥਕਾਂ ਨਾਲ ਧਰਨਾ ਲਾ ਦਿੱਤਾ। ਐਮ ,ਸੀ , ਸਰਤਾਜ ਨੇ ਅਜੀਤ ਦੀ ਟੀਮ ਨਾਲ ਗੱਲ ਕਰਦਿਆਂ ਦੱਸਿਆ ਕਿ ਨਗਰ ਪੰਚਾਇਤ ਮਹਿਤਪੁਰ ਦੇ ਈ, ਓ, ਰਣਦੀਪ ਸਿੰਘ ਵੜੈਚ ਨੂੰ ਦਸਿਆ ਠੇਕਾ ਅਧਾਰ ਕੰਮ ਕਰਨ ਵਾਲਾ ਕਰਮਚਾਰੀ ਕੁਲਵਿੰਦਰ ਕੁਮਾਰ, ਜੋ ਕਿ ਕੁਝ ਹੋਰ ਨਗਰ ਪੰਚਾਇਤ ਦੇ ਕਰਮਚਾਰੀਆਂ ਨਾਲ ਮਿਲਕੇ ਨਗਰ ਪੰਚਾਇਤ ਦੀ ਮਸੀਨਰੀ ਤੇ ਟਾਇਲ ਇੱਟਾਂ ਦੀ ਖ਼ੁਦ ਲਈ ਵਰਤੋ ਕਰ ਰਿਹਾ ਹੈ।12 ਤਰੀਕ ਨੂੰ ਹਾਊਸ ਦੀ ਮੀਟਿੰਗ ਵਿਚ ਮੁਦਾ ਰਖਿਆ ਗਿਆ ਪਰ ਇਸ ਵਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜਿਸ ਤੇ ਸਰਤਾਜ਼ ਸਿੰਘ ਨੇ ਹਾਊਸ ਦਾ ਬਾਈਕਾਟ ਕਰਕੇ ਅਠਾਰਾਂ ਤਰੀਕ ਨੂੰ ਸਮਰਥਕਾਂ ਨਾਲ ਨਗਰ ਪੰਚਾਇਤ ਮਹਿਤਪੁਰ ਵਿਚ ਧਰਨਾ ਦੇ ਦਿੱਤਾ।

ਸਰਤਾਜ ਸਿੰਘ ਨੇ ਕਿਹਾ ਬਤੋਰ ਸਬੂਤ ਵੀਡੀਓ ਮੌਜੂਦ ਹੈ। ਇਸ ਬਾਬਤ ਵਾਈਸ ਪ੍ਰਧਾਨ ਮਹਿੰਦਰਪਾਲ ਸਿੰਘ ਟੁਰਨਾ ਨੇ ਕਿਹਾ ਕਿ ਅਸੀਂ ਕਿਸੇ ਕਰਮਚਾਰੀ ਤੇ ਕਨੂੰਨੀ ਕਾਰਵਾਈ ਨਹੀਂ ਕਰ ਸਕਦੇ। ਇਹ ਮਾਣਯੋਗ ਈ, ਓ, ਸਾਹਿਬ ਦੇ ਅਧਿਕਾਰ ਵਿਚ ਹੈ। ਇਸ ਬਾਰੇ ਉਨ੍ਹਾਂ ਨੇ ਫੈਸਲਾ ਲੈਣਾ ਹੈ। ਇਸ ਤੋਂ ਬਾਅਦ ਈ, ਓ, ਰਣਦੀਪ ਸਿੰਘ ਵੜੈਚ ਨੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇਨਚਾਰਜ ਰਤਨ ਸਿੰਘ ਕਾਕੜ ਕਲਾਂ ਦੀ ਹਾਜ਼ਰੀ ਵਿੱਚ ਮੰਨਿਆ ਕਿ ਬਹੁਤ ਜਲਦ ਕੁਤਾਹੀ ਵਰਤਣ ਵਾਲੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਕਾਕੜ ਕਲਾਂ ਦੇ ਕਹਿਣ ਤੇ ਧਰਨਾ ਚੁੱਕ ਦਿੱਤਾ ਗਿਆ। ਧਰਨਾ ਸਥਾਨ ਤੇ ਹੋਰਨਾਂ ਤੋਂ ਇਲਾਵਾ ਹਨੀ ਪਰਸੀਚਾ, ਕਸ਼ਮੀਰ ਸਿੰਘ ਪੰਨੂ, ਵਿਜੈ ਸੂਦ, ਸਾਬਕਾ ਸਰਪੰਚ ਨੰਦੂ ਬਾਬਾ , ਨੇ ਸੰਬੋਧਨ ਕੀਤਾ ਤੇ ਕਮੇਟੀ ਦੇ ਕੰਮਾਂ ਦੀ ਜੰਮ ਕੇ ਅਲੋਚਨਾ ਕੀਤੀ ਇਸ ਤੋਂ ਇਲਾਵਾ ਕਸ਼ਮੀਰ ਸਿੰਘ, ਸੰਤ ਪ੍ਰਕਾਸ਼, ਗੁਰਮੁਖ ਸਿੰਘ, ਵਿਜੇ ਕੁਮਾਰ, ਦੀਪਕ ਸੂਦ, ਦਿਲਬਾਗ ਜੋਸਨ,ਜੱਗੂ ਘੁੰਮਣ, ਰੀਠਾ, ਸੋਨੂੰ, ਗੁਰਨਾਮ ਸਿੰਘ, ਜਸਵੀਰ ਸਿੰਘ, ਜਸਵਿੰਦਰ ਸਿੰਘ, ਬਿਹਾਰੀ ਲਾਲ, ਬਲਕਾਰ ਸਿੰਘ, ਸੰਤੋਖ ਸਿੰਘ, ਕੁਲਵੀਰ ਸਿੰਘ, ਦਿਲਬਾਗ ਸਿੰਘ ਜੋਸਨ ਸਮੇਤ ਸੈਂਕੜੇ ਸਮਰਥਕ ਹਾਜ਼ਰ ਸਨ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSonia chairs another meet to discuss PK’s plan, Chintan Shivir
Next articleGlobal Covid caseload tops 504.9 mn