(ਸਮਾਜ ਵੀਕਲੀ)
ਮਹਿਤਪੁਰ, 14 ਅਪ੍ਰੈਲ (ਸੁਖਵਿੰਦਰ ਸਿੰਘ ਖਿੰੰਡਾ)- ਬਲੱਡ ਡੋਨਲਡ ਕਲੱਬ ਮਹਿਤਪੁਰ ਤੇ ਤਰਕਸ਼ੀਲ ਸੁਸਾਇਟੀ ਵੱਲੋਂ ਮਹਿਤਪੁਰ ਵਿਸਾਖੀ ਤੇ 27 ਵਾ ਤਰਕਸ਼ੀਲ ਮੇਲਾ ਕਰਵਾਇਆ ਗਿਆ। ਇਸ ਮੇਲੇ ਤੇ ਲੋਕ ਕਲਾਂ ਮੰਚ ਜ਼ੀਰਾ ਵੱਲੋਂ ਖੇਡਿਆ ਨਾਟਕ ਛਿਪਣ ਤੋਂ ਪਹਿਲਾਂ ਵਿਚ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੀ ਤਸਵੀਰ ਬਾਖੂਬੀ ਪੇਸ਼ ਕੀਤੀ ਗਈ। ਇਹ ਨਾਟਕ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆ। ਇਸ ਤੋਂ ਬਾਅਦ ਸੰਧੂ ਡਾਂਸ ਅਕੈਡਮੀ ਮਹਿਤਪੁਰ ਦੇ ਬੱਚਿਆਂ ਨੇ ਵਿਸਾਖੀ ਦੇ ਤਿਉਹਾਰ ਦੀ ਖਾਸ ਆਈਟਮ ਭੰਗੜਾ ਪੇਸ਼ ਕਰਕੇ ਦਰਸ਼ਕਾਂ ਤੋਂ ਤਾੜੀਆਂ ਖੱਟੀਆਂ। ਇਸ ਤਰ੍ਹਾਂ ਤਰਕਸ਼ੀਲ ਮੇਲੇ ਵਿਚ ਡਾਕਟਰ ਕਮਲਜੀਤ ਸਿੰਘ ਨੇ ਹੈਪੇਟਾਈਟਸ ਅਤੇ ਸਰਵਾਇਕਲ ਤੇ ਔਰਤਾਂ ਦੇ ਕੈਂਸਰ ਰੋਗ ਤੋਂ ਬਚਣ ਤੇ ਪ੍ਰਹੇਜ਼ ਲਈ ਜਾਣਕਾਰੀ ਦਿੱਤੀ ਜੋ ਸ਼ਲਾਘਾਯੋਗ ਰਹੀ। ਨਾਟਕ ਕਲਾਂ ਮੰਚ ਮਹਿਤਪੁਰ ਦੇ ਕਲਾਕਾਰ ਬੱਚਿਆਂ ਦੀ ਕੋਰੀਉਗਰਾਫੀ ਜੱਟ ਕਿਹੜੇ ਪਿੰਡ ਰਹਿੰਦਾ ਹੈ। ਕਿਸਾਨ ਦੀ ਜੀਵਨ ਦੀ ਸਚਾਈ ਪੇਸ਼ ਕਰਨ ਵਿਚ ਕਾਮਯਾਬ ਰਹੀ। ਇਸ ਤਰ੍ਹਾਂ ਅਲੱਗ ਅਲੱਗ ਨਾਟਕ, ਕੋਰੀਉਗਰਾਫੀਆ ਰਾਹੀਂ ਸਮਾਜ ਨੂੰ ਸੇਧ ਦਿੰਦਾ ਇਹ ਤਰਕਸ਼ੀਲ ਮੇਲਾ ਅੰਤਿਮ ਪੜਾਅ ਵਲ ਵਧਿਆ।
ਇਸ ਮੇਲੇ ਵਿਚ ਆਏ ਹੋਏ ਦਰਸ਼ਕਾਂ ਨੂੰ ਬੂਟੇ ਵੰਡੇ ਗਏ। ਜੋ ਕੁੱਖ ਬਚਾਓ ਤੇ ਰੁੱਖ ਲਗਾਉ ਦਾ ਸੰਦੇਸ਼ ਦੇਣ ਵਿਚ ਸਹਾਈ ਹੋਏ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਤਰਕਸ਼ੀਲ ਸੁਸਾਇਟੀ ਅਤੇ ਬਲੱਡ ਡੋਨਲਜ ਕਲੱਬ ਮਹਿਤਪੁਰ ਦੇ ਪ੍ਰਧਾਨ ਗੁਰਨਾਮ ਸਿੰਘ ਮਹਿਸਮਪੁਰੀ ਨੇ ਬਾਖੂਬੀ ਨਿਭਾਇਆ। ਇਸ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਗੁਰਦਿਆਲ ਸਿੰਘ ਬਾਜਵਾ ਹਾਜ਼ਰ ਹੋਏ।ਇਸ ਮੌਕੇ ਆਏ ਸਹਿਯੋਗੀਆਂ ਨੂੰ ਗੁਰਮੁਖੀ ਦੀ ਲਿਖਤ ਵਾਲੇ ਚਿੰਨਾਂ ਨਾਲ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਸਰਬਨ ਸਿੰਘ ਜੱਜ, ਡਾਕਟਰ ਪਾਲ, ਕਸ਼ਮੀਰੀ ਲਾਲ, ਦਲਜੀਤ ਸਿੰਘ ਥਿੰਦ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਸੋਢੀ ਸਿੰਘ ਸਮਰਾ, ਗੁਰਦੇਵ ਸਿੰਘ ਬਿਟੂ ਤੋਂ ਇਲਾਵਾ ਮਹਿੰਦਰਪਾਲ ਸਿੰਘ ਟੁਰਨਾ ਹਾਜ਼ਰ ਸਨ।
ਸੁਖਵਿੰਦਰ ਸਿੰਘ ਖਿੰੰਡਾ