ਡਾ. ਬੀ. ਆਰ. ਅੰਬੇਦਕਰ ਦੇ 131ਵੇਂ ਜਨਮ ਦਿਵਸ ਮੌਕੇ ਮਿੱਠੜਾ ਕਾਲਜ ਵਿਖੇ ਵੈਬੀਨਾਰ ਕਰਵਾਇਆ

(ਸਮਾਜ ਵੀਕਲੀ)

ਕਪੂਰਥਲਾ, 14 ਅਪ੍ਰੈਲ (ਕੌੜਾ)- ਸਮਾਜਿਕ ਬਰਾਬਰਤਾ ਤੇ ਨਿਆਂ ਦੀ ਧਾਰਨਾ ਦੇ ਸੰਦਰਭ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਜੀ ਦੇ 131 ਵੇਂ ਜਨਮ ਦਿਵਸ ਮੌਕੇ ਉਨ੍ਹਾਂ ਦੀ ਵਿਚਾਰਧਾਰਾ ਅਤੇ ਸਮਾਜਿਕ ਸਮਾਨਤਾ ਦੇ ਖੇਤਰ ਵਿੱਚ ਕੀਤੇ ਗਏ ਵਿਸ਼ੇਸ਼ ਕਾਰਜਾਂ ਦੇ ਬਾਰੇ ਪ੍ਰਚਾਰ ਪ੍ਰਸਾਰ ਕਰਨ ਤੇ ਨਵੀਂ ਪੀਡ਼੍ਹੀ ਨੂੰ ਜਾਗਰੂਕ ਕਰਨ ਦੇ ਉਦੇਸ਼ ਤਹਿਤ ਪੰਜਾਬ ਸਰਕਾਰ ਦੇ ਉਚੇਚੇ ਸਿੱਖਿਆ ਤੇ ਭਾਸ਼ਾ ਭਾਸ਼ਾਵਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਦੇ ਦਿਸ਼ਾ ਨਿਰਦੇਸ਼ਾਂ ਦੇ ਚੱਲਦੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਕਾਲਜ ਦੇ ਕਾਮਰਸ ਵਿਭਾਗ ਦੇ ਮੁੱਖੀ ਡਾ ਗੁਰਪ੍ਰੀਤ ਕੌਰ ਖਹਿਰਾ ਅਤੇ ਐੱਨ ਐੱਸ ਐੱਸ ਵਿਭਾਗ ਦੇ ਮੁੱਖੀ ਡਾ ਜਗਮੀਤ ਸਿੰਘ ਬਰਾੜ ਦੀ ਅਗਵਾਈ ਹੇਠ ਵੈਬੀਨਾਰ ਕਰਵਾਇਆ ਗਿਆ। ਡਾ ਅੰਬੇਦਕਰ ਦੇ ਸਮਾਜਿਕ ਨਿਆਂ ਅਤੇ ਸਮਾਨਤਾ ਇਹ ਧਾਰਨਾ ਦੇ ਬੈਨਰ ਹੇਠ ਹੋਏ ਵੈਬੀਨਾਰ ਵਿੱਚ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ ਦੇ ਅਧੀਨ ਚੱਲ ਰਹੇ ਸਮਾਜਿਕ ਬਬਾਨ ਵਿਗਿਆਨ ਸਕੂਲ ਤੋਂ ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਅਤੇ ਐਸੋਸੀਏਟ ਪ੍ਰੋਫੈਸਰ ਡਾ ਬਾਲੀ ਬਹਾਦਰ ਮੁੱਖ ਬੁਲਾਰੇ ਦੇ ਤੌਰ ਤੇ ਸ਼ਾਮਿਲ ਹੋਏ ।

ਇਸ ਵੈੱਬੀਨਾਰ ਵਿਚ ਕਾਲਜ ਦੇ ਸਮੂਹ ਸਟਾਫ ਮੈਂਬਰਾਂ ਸਮੇਤ ਪਚਾਸੀ ਵਿਦਿਆਰਥੀ ਹਾਜ਼ਰ ਹੋਏ। ਇਸ ਦੌਰਾਨ ਡਾਕਟਰ ਬਾਲੀ ਵਲੋਂ ਬਾਬਾ ਸਾਹਿਬ ਦੇ ਸਮੁੱਚੇ ਜੀਵਨ ਉਨ੍ਹਾਂ ਦੀ ਵਿਚਾਰਧਾਰਾ ਦਰਸਾਉਂਦੀਆਂ ਪ੍ਰਕਾਸ਼ਤ ਪੁਸਤਕਾਂ ਅਤੇ ਸਮਾਜਿਕ ਸਮਾਨਤਾ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਕੀਤੇ ਗਏ ਕਾਰਜਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਸ ਸਮੇਂ ਦੇ ਸਮਾਜ ਅੰਦਰ ਪ੍ਰਚੱਲਤਾ ਵਿਤਕਰੇ ਦੀ ਭਾਵਨਾ ਜਾਤ ਪਾਤ ਰੰਗ ਨਸਲ ਦੀ ਅਸਮਾਨਤਾ ਪ੍ਰਤੀ ਲੋਕਾਂ ਦੀ ਭਾਵਨਾ ਨੂੰ ਦੂਰ ਕਰਨ ਦੇ ਵਿਸ਼ੇਸ਼ ਯਤਨ ਕੀਤੇ ਗਏ। ਇਸ ਦੇ ਨਾਲ ਹੀ ਔਰਤ ਵਰਗ ਅਤੇ ਪੱਛੜੇ ਵਰਗ ਨੂੰ ਉੱਚਾ ਚੁੱਕਣ ਲਈ ਵੀ ਡਾ ਅੰਬੇਦਕਰ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ । ਇਸ ਮੌਕੇ ਕਾਲਜ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ, ਡਾ ਗੁਰਪ੍ਰੀਤ ਕੌਰ ਅਤੇ ਡਾ ਜਗਸੀਰ ਸਿੰਘ ਬਰਾੜ ਵੱਲੋਂ ਡਾ ਬਾਲੀ ਬਹਾਦਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ ਦਲਜੀਤ ਸਿੰਘ ਖਹਿਰਾ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਚੰਗੇ ਸਮਾਜ ਦੀ ਸਿਰਜਣਾ ਲਈ ਡਾ ਅੰਬੇਦਕਰ ਦੀਆਂ ਵਿਚਾਰਧਾਰਾਵਾਂ ਨੂੰ ਜੀਵਨ ਵਿਚ ਅਪਨਾਉਣ ਦੀ ਜ਼ਰੂਰਤ ਹੈ ਤਾਂ ਕਿ ਭੇਦਭਾਵ ਦੀ ਭਾਵਨਾ ਤੋਂ ਰਹਿਤ ਸਮਾਜਿਕ ਸਮਾਨਤਾ ਵਾਲੇ ਮਾਹੌਲ ਦੀ ਸਿਰਜਣਾ ਕੀਤੀ ਜਾ ਸਕੇ ।

Previous articleਮਿਸ਼ਨ ਅੰਬੇਦਕਰ ਗਰੁੱਪ ਬੂਲਪੁਰ ਦੁਆਰਾ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦਾ ਜਨਮ ਦਿਵਸ ਮਨਾਇਆ ਗਿਆ
Next articleਵਿਸਾਖੀ ਦੇ ਮੇਲੇ ਵਿੱਚ ਤਰਕਸ਼ੀਲ ਮੇਲਾ ਰਿਹਾ ਖਿੱਚ ਦਾ ਕੇਂਦਰ