ਜਗਤ ਤਮਾਸ਼ਾ

(ਸਮਾਜ ਵੀਕਲੀ)

ਵੈਰੀ ਨੂੰ ਪਾ ਪਾ ਕੇ ਭਾਜੜ, ਆਖਿਰ ਕਿਉਂ ਖੁਦ ਡਰ ਜਾਂਦੇ ਹਾਂ
ਕਰਦੇ ਕਿਉਂ ਨਹੀਂ ਚਿੰਤਨ,ਜਿੱਤ ਅਸੀਂ ਫਿਰ ਕਿਉਂ ਹਰ ਜਾਂਦੇ ਹਾਂ

ਆਪਸ ਵਿੱਚਲੀ ਤੂੰ ਤੂੰ- ਮੈਂ ਮੈਂ, ਗਰਕ ਰਹੀ ਹੈ ਸਾਨੂੰ ਕਿਉਂ ?
ਗ਼ੈਰਤ ਕਰ ਨੀਲਾਮ ਅਸੀਂ ਕਿਉਂ, ਗੁੱਟ ਨਸ਼ੇ ਵਿੱਚ ਘਰ ਜਾਂਦੇ ਹਾਂ

ਖੁਦ ਕਾਬਿਲ ਹੀ ਨਹੀਂ ਕੁਰਸੀ ਦੇ, ਫਿਰ ਕਿਉਂ ਆਪ ਮੁਹਾਰੇ
ਝੁੰਡ ਬਣੇ ਹਾਂ
ਕੋਈ ਚਾਰ ਰਿਹੈ ਚਰਵਾਹਾ, ਭੇਡਾਂ ਜਿਉਂ ਸਭ ਚਰ ਜਾਂਦੇ ਹਾਂ

ਨਾ ਕਠਪੁਤਲੀ ਸਰਕਾਰ ਰਹੇ,ਕਿਉਂ ਉਲਝਣ ਤਾਣੀ ਦਿਸਦੀ ਹੈ
ਰੇਤਗੜੵ ਪੰਚਾਲੀ ਦਾ ਚੀਰ ਹਰਨ, ਦਰਸ਼ਕ ਬਣਕੇ ਜ਼ਰ ਜਾਂਦੇ ਹਾਂ

ਬਾਲੀ ਰੇਤਗੜੵ
+919465129168

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿੱਧਰ ਜਾਵੇ ਕਿਸਾਨ
Next articleਮੈਂ ਕਿੱਥੇ ਉਲਝਿਆ ਰਿਹਾ