ਇਸਲਾਮਾਬਾਦ (ਸਮਾਜ ਵੀਕਲੀ): ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਅੱਜ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਅਹੁਦਾ ਛੱਡਣ ਤੋਂ ਪਹਿਲਾਂ ਉਨ੍ਹਾਂ ‘ਖੇਡ ਭਾਵਨਾ ਦਿਖਾਉਣ’ ਲਈ ਕਿਹਾ। ਬਿਲਾਵਲ ਨੇ ਕੌਮੀ ਅਸੈਂਬਲੀ ’ਚ ਕਿਹਾ ਕਿ ਇਮਰਾਨ ਖਾਨ ਪਹਿਲੇ ਕਪਤਾਨ ਹਨ ਜੋ ਪਿੱਚ ’ਤੇ ਵਿਕਟ ਲੈ ਕੇ ਦੌੜ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਉਹ ਮੈਚ ਹਾਰ ਜਾਣਗੇ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਸੰਸਦ ’ਚ ਮੌਜੂਦ ਨਹੀਂ ਹਨ ਕਿਉਂਕਿ ਉਹ ਆਪਣਾ ਬਚਾਅ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਸੰਵਿਧਾਨ ਖ਼ਿਲਾਫ਼ ਸਾਜ਼ਿਸ਼ ਕਾਮਯਾਬ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਮਰਾਨ ਸਰਕਾਰ ਅਸੈਂਬਲੀ ’ਚ ਬਹੁਮਤ ਗੁਆ ਚੁੱਕੀ ਹੈ। ਉਨ੍ਹਾਂ ਕਿਹਾ, ‘ਵਿਦੇਸ਼ੀ ਸਾਜ਼ਿਸ਼ ’ਤੇ ਅਸੀਂ 100 ਦਿਨ ਤੱਕ ਬਹਿਸ ਕਰ ਸਕਦੇ ਹਾਂ ਪਰ ਪਹਿਲਾਂ ਵੋਟਿੰਗ ਕਰਵਾਓ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly