ਆਪਣੇ

ਮਨਪ੍ਰੀਤ ਕੌਰ ਚਹਿਲ

(ਸਮਾਜ ਵੀਕਲੀ)

ਆਪਣੇ ਤਾਂ ਆਪਣੇ ਹੀ ਹੁੰਦੇ ਨੇ ,
ਸਾਡੇ ਲਈ ਪਹਿਲਾ ਉਹ ,
ਸਾਡੀਆ ਖੁਸ਼ੀਆ ਨੂੰ ਚੁਣਦੇ ਨੇ ।

ਦੁੱਖ – ਸੁੱਖ ਹੋਵੇਂ ਤਾਂ ਭੱਜੇ ਆਉਂਦੇ ਨੇ ,
ਭੈਣਾਂ ਦੀ ਵੀਰ ਤਕਲੀਫ ਨਾ ਸਹਿੰਦੇ ਨੇ ,
ਜੇ ਕੋਈ ਕਮੀ ਹੋਵੇਂ ਪਿਆਰ ਵਿੱਚ,
ਤਾਂ ਰਹਿੰਦੇ ਝੂਰਦੇ ਨੇ ।

ਮਾਂ – ਬਾਪ ਵਰਗਾ ਕੋਈ ਪਿਆਰ ਨਹੀਂ ਕਰਦਾ ,
ਨਿੱਕੀ – ਨਿੱਕੀ ਗਲਤੀ ਕੋਈ ਬਿਗਾਨਾ ਨਹੀ ਝਲਦਾ ,
ਹਰ ਰੋਜ ਕੰਨ ਕਿੰਨੇ ਤਾਅਨੇ ਸੁਣਦੇ ਨੇ ।

ਚਲ ਛੱਡ ਚਹਿਲਾ ਬਹੁਤਾ ਮੋਹ ਨਹੀਂ ਪਾਈਦਾ ,
ਕਿਸੇ ਲਈ ਆਪਣਾ ਆਪ ਨਹੀ ਗਵਾਈ ਦਾ ,
ਚੰਦਰੇ ਲੋਕ ਆਪਣੇ ਕਦੋ ਬਣਦੇ ਨੇ ,
ਆਪਣੇ ਤਾਂ ਆਪਣੇ ਹੀ ਹੁੰਦੇ ਨੇ ,
ਜੋ ਹਰ ਰੀਝ ਪੂਰੀ ਕਰਦੇ ਨੇ ।

ਮਨਪ੍ਰੀਤ ਕੌਰ ਚਹਿਲ
84377 52216

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਔਰਤ ਤੇਰੇ ਰੂਪ ਅਨੇਕ
Next articleਪਾਕਿਸਤਾਨ: ਇਮਰਾਨ ਖਾਨ ਖ਼ਿਲਾਫ਼ ਅਵਿਸ਼ਵਾਸ ਪ੍ਰਸਤਾਵ ’ਤੇ ਅੱਜ ਨਹੀਂ ਹੋਵੇਗੀ ਵੋਟਿੰਗ; ਕੌਮੀ ਅਸੈਂਬਲੀ ਰਾਤ 10 ਵਜੇ ਤਕ ਮੁਲਤਵੀ ਕੀਤੀ