(ਸਮਾਜ ਵੀਕਲੀ)
ਸੌ ਝੂਠਿਆਂ ਤੋਂ ਝੂਠਾ ਨਿਕਲਿਆ ਮਾਨ ਤੇਰਾ।
ਆਮ ਬੰਦੇ ਦੀ ਸੁਣ ਤੂੰ ਕਰਕੇ ਧਿਆਨ ਜਰਾ।
ਦਿੱਲੀ ਵਾਲਾ ਟੰਗਿਆ ਭਗਤ ਸਿੰਘ ਦੀ ਥਾਂ
ਦੱਸ ਤੂੰ ਸਾਨੂੰ ਕਿੱਧਰ ਗਿਆ ਈਮਾਨ ਤੇਰਾ।
‘ਬਾਬਾ ਨਾਨਕ’ ਰੋਂਦਾ ਤੇ ਕੁਰਲਾਉਂਦਾ ਹੈ
ਪੁੱਟ ਸੁਟਿਆ ਏ ਬੰਦਿਆ ਤੂੰ ਤੇ ਨਾਮ ਮੇਰਾ।
ਰਿਹਾ ਭੀਮ ਨਾ ਯਾਦ ਤੇ ਨਾ ਸੰਵਿਧਾਨ ਰਿਹਾ
ਇੰਕਲਾਬ ਹੈ ਕਿੱਧਰ ਦੱਸ ਧਿਆਨ ਤੇਰਾ ?
ਕਿਹੜੀ ਖਟਕੜਕਲਾਂ ਤੇ ਕਿਹੜਾ ਸਿੰਘ ਭਗਤ
ਕਿਹੜੀ ਪੱਗ ਬਸੰਤੀ , ਤੇ ਕਿਹੜਾ ਮਾਣ ਤੇਰਾ ?
ਕੂੜ ਦੇ ਪਿੱਛੇ ਲੱਗ ਕੇ ਵੋਟ ਗਵਾਂ ਨਾ ਦੇਈਂ
ਬੜਾ ਰਿਹਾ ਸਮਝਾਉਂਦਾ ਸੀ ਸੰਵਿਧਾਨ ਤੇਰਾ।
ਦਿੱਲੀ ਵਾਲੇ ਦੱਸ ਕਦ ਕਿਸ ਦੇ ਹੋਏ ਨੇ
ਲੁੱਟਦੇ ਆਏ ਹਮੇਸ਼ਾ ਨੇ ਈਮਾਨ ਤੇਰਾ।
ਰਾਮਰਾਜ ਇਉਂ ਆਉਂਦੇ ਨਾ ਹਥਿਆਰ ਬਿਨਾਂ
ਕਿੱਥੇ ਬੰਦਿਆ ਧਰਿਆ ‘ਤੀਰ ਕਮਾਨ’ ਤੇਰਾ ?
ਇਸ ਜਾਮੇ ਵਿੱਚ ਮੁੜਕੇ ਫੇਰ ਤੋਂ ਆਉਣਾ ਨਹੀਂ
ਕਹਿ ਕਹਿ ਕੇ ਮਰ ਚਲਿਆ ਦੇਖੀਂ ‘ਮਾਨ’ ਤੇਰਾ।
ਗੁਰਮਾਨ ਸੈਣੀ
ਰਾਬਤਾ : 9256346906
8360487488
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly